ਤਾਂ ਇਸ ਲਈ ਦੁਬਈ ਤੋਂ ਭੱਜ ਗਈ ਰਾਜਕੁਮਾਰੀ

03/10/2018 9:18:06 PM

ਦੁਬਈ— ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਲਤੌਮ ਦੀ ਬੇਟੀ ਨੇ ਦਾਅਵਾ ਕੀਤਾ ਹੈ ਕਿ ਉਹ ਆਮ ਜ਼ਿੰਦਗੀ ਜਿਉਣ ਲਈ ਦੇਸ਼ ਛੱਡ ਕੇ ਫਰਾਰ ਹੋ ਗਈ ਹੈ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਉਸ ਨੂੰ ਹਸਪਤਾਲ 'ਚ ਬੰਨ੍ਹ ਕੇ ਰੱਖਿਆ ਜਾ ਰਿਹਾ ਸੀ। ਬ੍ਰਿਟਿਸ਼ ਮੀਡੀਆ ਨੂੰ ਭੇਜੇ ਆਪਣੇ ਸੰਦੇਸ਼ 'ਚ 33 ਸਾਲਾਂ ਰਾਜਕੁਮਾਰੀ ਸ਼ੇਖ ਲਾਤਿਫਾ ਦਾ ਦਾਅਵਾ ਹੈ ਕਿ ਉਸ ਨੇ 16 ਸਾਲ ਦੀ ਉਮਰ 'ਚ ਇਕ ਵਾਰ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਉਦੋਂ ਤੋਂ ਸਾਰੇ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ। ਉਸ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਇਜਾਜ਼ਤ ਹੀ ਨਹੀਂ ਹੈ।

ਸਾਲ 2000 ਤੋਂ ਬਾਅਦ ਉਸ ਦੇ ਦੇਸ਼ ਛੱਡ ਕੇ ਬਾਹਰ ਜਾਣ 'ਤੇ ਪਾਬੰਦੀ ਹੈ। ਉਹ ਗੱਡੀ ਨਹੀਂ ਚਲਾ ਸਕਦੀ ਹੈ ਤੇ 24 ਘੰਟੇ ਉਸ 'ਤੇ ਨਜ਼ਰ ਰੱਖੀ ਜਾਂਦੀ ਹੈ। ਉਸ ਦੇ ਗਰਮ ਸੁਭਾਅ ਨੂੰ ਕੰਟਰੋਲ ਕਰਨ ਲਈ ਕੈਦ ਕਰ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਕੁਝ ਜਾਨਵਰਾਂ ਨੂੰ ਛੱਡ ਕੇ ਕੋਈ ਉਸ ਦਾ ਦੋਸਤ ਨਹੀਂ ਹੈ। ਲਾਤਿਫਾ ਮੁਤਾਬਕ ਸ਼ੇਖ ਮੁਹੰਮਦ ਦੀਆਂ 6 ਪਤਨੀਆਂ ਤੇ 30 ਬੱਚੇ ਹਨ। ਉਹ ਉਨ੍ਹਾਂ ਦੀ ਘੱਟ ਮਸ਼ਹੂਰ ਪਤਨੀ ਦੀ ਤਿੰਨ ਬੇਟੀਆਂ 'ਚੋਂ ਇਕ ਹੈ। ਉਸ ਦਾ ਦੁਬਈ 'ਚ ਕੋਈ ਸਾਮਾਜਿਕ ਜੀਵਨ ਵੀ ਨਹੀਂ ਹੈ। ਫਰਾਰ ਰਾਜਕੁਮਾਰੀ ਦੀ ਮੰਨੀਏ ਤਾਂ ਪਹਿਲਾਂ ਵੀ ਦੁਬਈ ਦੀਆਂ ਦੋ ਰਾਜਕੁਮਾਰੀਆਂ ਦੇਸ਼ ਛੱਡ ਕੇ ਭੱਜ ਚੁੱਕੀਆਂ ਹਨ। ਉਨ੍ਹਾਂ 'ਚੋਂ ਇਕ ਬਾਅਦ 'ਚ ਫੜ੍ਹ ਲਈ ਗਈ ਸੀ। ਲਾਤਿਫਾ ਫਰਾਂਸੀਸੀ ਜਾਸੂਸ ਦੀ ਮਦਦ ਨਾਲ ਫਰਾਰ ਹੋਈ ਸੀ। ਲਾਤਿਫਾ ਨੇ ਅਮਰੀਕਾ ਤੋਂ ਸ਼ਰਨ ਮੰਗੀ ਹੈ। ਇਸ ਦੇ ਲਈ ਉਸ ਨੇ ਅਮਰੀਕਾ 'ਚ ਆਪਣੇ ਵਕੀਲ ਨਾਲ ਸੰਪਰਕ ਕੀਤਾ ਹੈ। ਲਾਤਿਫਾ ਨੇ ਦਾਅਵਾ ਕੀਤਾ ਹੈ ਕਿ ਉਹ ਦੱਖਣੀ ਭਾਰਤ ਦੇ ਸਮੂੰਦਰ ਤਟ ਨੇੜੇ ਹੈ। ਉਸ ਦਾ ਕਹਿਣਾ ਹੈ ਕਿ ਉਹ ਦੇਸ਼ ਛੱਡ ਕੇ ਭੱਜ ਗਈ ਹੈ ਪਰ ਉਸ ਨੂੰ ਹਾਲੇ ਵੀ ਖਤਰਾ ਹੈ।