ਪਦਾਰਥਕ ਦੌਰ ਅੰਦਰ ਪਿਆਰ ਦੇ ਨਾਂ 'ਤੇ ਕੀਤਾ ਜਾ ਰਿਹੈ ਰਿਸ਼ਤਿਆਂ ਦਾ ਘਾਣ

07/15/2020 12:30:28 PM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ : 98550-36444

ਇੱਕ ਗੱਲ ਤਾਂ ਸਾਡੀ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ ਕਿ ਕੀ ਸਮਾਜ ਬਦਲ ਰਿਹਾ ? ਜਾਂ ਫ਼ਿਰ ਇਨਸਾਨ ਜਾਂ ਫ਼ਿਰ ਇਨਸਾਨੀਅਤ ਬਦਲ ਰਹੀ ਹੈ? ਚਾਹੇ ਸਮਾਜ ਵਿੱਚ ਬਦਲਾਅ ਆਵੇ ਤਾਂ ਵੀ ਇਨਸਾਨੀਅਤ ਦਾ ਹੀ ਗ੍ਰਾਫ਼ ਥੱਲੇ ਆਵੇਗਾ। ਅੱਜ ਕੱਲ ਦੇ ਆਦਮੀ ਦੇ ਮਨ ਵਿੱਚ ਚਾਹੇ ਬਦਲਾਅ ਆਵੇ ਤਾਂ ਵੀ ਇਨਸਾਨੀਅਤ ਹੀ ਗਿਰੇਗੀ।

ਸਾਡੀ ਸੋਚ ਪੁਰਾਣਿਆਂ ਸਮਿਆਂ ਦੇ ਬਿਲਕੁੱਲ ਉਲਟ ਹੋ ਗਈ ਹੈ। ਉਹ ਕਿਵੇਂ, ਜਿਨ੍ਹਾਂ ਵੀ ਮੈਨੂੰ ਪਤਾ ਹੈ, ਮੈਂ ਆਪ ਨਾਲ ਅੱਜ ਸਾਂਝਾ ਜ਼ਰੂਰ ਕਰਾਂਗਾ। ਪੁਰਾਣੇ ਸਮੇਂ ਵਿੱਚ ਸਭ ਤੋਂ ਵਧੀਆਂ ਗੱਲ ਜੋ ਹੁੰਦੀ ਸੀ ਉਹ ਸੀ ਪਿਆਰ, ਇਤਫ਼ਾਕ, ਅੱਖਾਂ ਦੀ ਸ਼ਰਮ, ਬੜੇ ਛੋਟੇ ਦੀ ਲਿਹਾਜ਼, ਦੂਸਰੇ ਪਿੰਡ ਤੱਕ ਦੀ ਧੀ ਧਿਆਣੀ ਦਾ ਆਦਰ ਅਤੇ ਸਤਿਕਾਰ ਕਰਨਾ, ਜੋ ਕੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਬਿਲਕੁੱਲ ਹੀ ਖ਼ਤਮ ਹੁੰਦਾ ਨਹੀਂ ਜਾ ਰਿਹਾ, ਸਗੋਂ ਖ਼ਤਮ ਹੋ ਹੀ ਗਿਆ ਹੈ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਹੁਣ ਤਾਂ ਬਦਲਦੇ ਸਮਾਜ ਨੇ ਰਿਸ਼ਤਿਆਂ ਤੱਕ ਦੀ ਪਛਾਣ ਤੱਕ ਨੂੰ ਭੁਲਾ ਕੇ ਰੱਖ ਦਿੱਤੀ ਹੈ। ਆਪਣੇ ਹੀ ਖ਼ੂਨ ਨਾਲ ਵਿਆਹ-ਸ਼ਾਦੀਆਂ ਤੱਕ ਕਰਵਾ ਲਈਆਂ ਜਾਂਦੀਆਂ ਹਨ। ਲਵ ਮੈਰਿਜ ਕਰਵਾ ਲਈ ਜਾਂਦੀ ਹੈ। ਹੁਣ ਇੱਥੇ ਬਦਲਾਅ ਦੀ ਸਥਿਤੀ ਨੂੰ ਤੁਸੀਂ ਕਿਹੜਾ ਨਾਂ ਦਿਉਗੇ? ਨਿਘਾਰ ਦਾ ਜਾਂ ਉਤਾਰ ਵੱਲ ਦਾ, ਇਹ ਬਦਲਾਅ ਨਹੀਂ ਕੋਈ, ਸਗੋਂ ਅਸੀਂ ਪਿਆਰ ਦੇ ਨਾਂ ਉੱਤੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਢਾਹ ਲਾ ਰਹੇ ਹਾਂ।

ਪਹਿਲਾ ਜੇਕਰ ਤੁਹਾਡੇ ਘਰ ਦਾ ਕੋਈ ਵੱਡਾ ਬਜ਼ੁਰਗ, ਜੋ ਫ਼ੈਸਲਾ ਕਰ ਆਇਆ, ਸਿਰ ਮੱਥੇ ਹੁੰਦਾ ਸੀ। ਪਹਿਲਾ ਵਾਲੇ ਸਮੇਂ ਵਿੱਚ ਧੀ-ਧਿਆਣੀ ਦੇ ਰਿਸ਼ਤੇ ਵੀ ਜ਼ੁਬਾਨ ’ਤੇ ਹੋ ਜਾਇਆ ਕਰਦੇ ਸੀ। ਤਕਰੀਬਨ ਹਰੇਕ ਵਪਾਰਕ ਸਾਂਝ ਵੀ, ਕੋਈ ਕਾਰਜ ਸਭ ਵੱਡਿਆਂ ਦੇ ਇੱਕ ਹੁਕਮ ’ਤੇ ਇੱਜ਼ਤ ਨੂੰ ਹੋ ਜਾਇਆ ਕਰਦੇ ਸਨ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਈਨ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਪਰ ਅੱਜ ਸਭ ਉਲਟ ਹੋ ਰਿਹਾ ਹੈ। ਅੱਜ ਵਿਆਹ ਦੇ ਸਮੇਂ ਸਾਰੇ ਪਰਿਵਾਰ ਨੂੰ ਸਵੇਰ ਤੱਕ ਡਰ ਲੱਗਿਆ ਰਹਿੰਦਾ ਹੈ, ਕਿਤੇ ਰਿਸ਼ਤਾ ਟੁੱਟ ਹੀ ਨਾ ਜਾਵੇ। ਗੱਲ ਜ਼ੁਬਾਨੋ ਫ਼ਿਸਲਣ ਦੇ ਨਾਲ-ਨਾਲ, ਸਾਡੇ ਵਿਸ਼ਵਾਸ ਵੀ ਸਾਡੇ ਸਾਹਾਂ ਵਾਂਗੂ ਹਲ਼ਕੇ ਹੁੰਦੇ ਜਾ ਰਹੇ ਹਨ। ਰਿਸ਼ਤਿਆਂ ਦਾ ਟੁੱਟਣਾ, ਮਨਾਂ ਵਿੱਚ ਕੜਵਾਹਟ ਭਰਨਾ ਸਭ ਸਾਡੇ ਡੋਲ ਦੇ ਜਾਂਦੇ ਵਿਸ਼ਵਾਸ ਦੇ ਹੀ ਕਾਰਨ ਹੋ ਰਿਹਾ ਹੈ। 

ਅੱਜ ਦੇ ਸਮੇਂ ਵਿੱਚ ਕੋਈ ਹੀ ਕਰਮਾਂ ਵਾਲਾ ਪਰਿਵਾਰ ਹੋਵੇਗਾ, ਜਿੱਥੇ ਇਤਫ਼ਾਕ ਅਤੇ ਪਿਆਰ ਦੀ ਬੋਲੀ ਬੋਲਦੇ ਹੋਂਣਗੇ। ਮੇਰੀ ਉਮੀਦ ਹੈ ਕੀ ਜ਼ਰੂਰ ਹੋਣਗੇ, ਇਸ ਤਰ੍ਹਾਂ ਦੇ ਵੀ ਪਰਿਵਾਰ, ਕਿਉਂਕਿ ਇਹ ਦੁਨੀਆਂ ਚਾਹੇ ਕੁੱਝ ਹੀ ਸਹੀ, ਉਨ੍ਹਾਂ ਚੰਗਿਆ ਕਰਕੇ ਹੀ ਚੱਲ ਰਹੀ ਹੈ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਪਹਿਲਾ ਨਿੰਮ ਦੇ ਰੁੱਖ ਬਹੁਤ ਹੁੰਦੇ ਸੀ ਪਰ ਫ਼ੇਰ ਵੀ ਕਿਸੇ ਦੇ ਮਨ ਜਾਂ ਜ਼ੁਬਾਨ ਉੱਤੇ ਕੜਵਾਹਟ ਨਹੀਂ ਸੀ ਹੁੰਦੀ। ਪਰ ਅੱਜ ਦੇ ਸਮੇਂ ਆਪ ਨੂੰ ਨਿੰਮ ਦੇ ਰੁੱਖ ਵੀ ਘੱਟ ਦਿੱਸਣਗੇ ਪਰ ਜ਼ੁਬਾਨ ’ਤੇ ਕੜਵਾਹਟ ਲਈ ਫ਼ਿਰਦੇ ਆਦਮੀ ਆਮ ਹੀ ਮਿਲ ਜਾਣਗੇ।

ਸਾਡੇ ਸਭ ਦੇ ਸੁਭਾਅ ਵਿੱਚ ਇਸ ਕੁੜੱਤਣ ਭਰੇ ਅੰਦਾਜ਼ ਨੇ ਸਾਡੇ ਆਪਣੇ ਸਾਡੇ ਤੋਂ ਬਹੁਤ ਦੂਰ ਕਰ ਦਿੱਤੇ ਹਨ। ਹੋਣ ਵੀ ਕਿਉਂਕਿ ਨਾ, ਅਸੀਂ ਕਈ ਵਾਰੀ ਉਨ੍ਹਾਂ ਨੂੰ ਬੋਲ-ਕਬੋਲ, ਜੋ ਬੋਲੇ ਹੋਂਣਗੇ, ਉਨ੍ਹਾਂ ਦਾ ਦੂਰ ਹੋਣ ਜਾਂ ਦੂਰ ਜਾਣਾ ਸਾਡੀ ਜ਼ੁਬਾਨ ਦਾ ਰਸ ਹੀ ਜ਼ਰੂਰ ਹੋਣਗੇ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਸਾਡੀ ਜ਼ੁਬਾਨ ਵਾਲੀ ਮਿਠਾਸ ਇੰਝ ਲੱਗਦਾ ਹੈ, ਜਿਵੇਂ ਹੁਣ ਉਸ ਮਿਠਾਸ ਨੇ ਸਾਡੇ ਸਰੀਰ ਵਿੱਚ ਸ਼ੂਗਰ ਦਾ ਰੂਪ ਧਾਰ ਲਿਆ ਹੋਵੇ। ਤਾਇਓ ਹੁਣ ਹਰੇਕ ਨੂੰ ਨਹੀਂ ਤਾਂ ਫੇਰ ਵੀ ਬਹੁਤ ਸਾਰਿਆਂ ਨੂੰ ਸ਼ੂਗਰ ਆਮ ਹੀ ਵੇਖੀ ਜਾ ਸਕਦੀ ਹੈ। ਇਹ ਵੀ ਇੱਕ ਕਾਰਨ ਸਾਡੇ ਬਦਲੇ ਹੋਏ ਸੁਭਾਅ ਜਾਂ ਬਦਲਦੇ ਹੋਏ ਇਨਸਾਨਾਂ ਦਾ ਇੱਕ ਰੂਪ ਹੀ ਹੈ।

ਤੁਸੀਂ ਸੱਚ ਜਾਣਿਉ ਜਦੋਂ ਸਾਡੇ ਮਨ ਅੰਦਰ ਕੋਈ ਬਦਲਾਅ ਆਵੇਗਾ ਤਾਂ ਸਰਤੀਆਂ ਤੁਸੀਂ ਆਪਣੀਆਂ ਚੰਗੀਆਂ ਆਦਤਾਂ ਵੀ ਤਿਆਗ ਦੇਵੋਂਗੇ। ਬਦਲਾਅ ਚਾਹੀਂਦਾ ਹੈ ਪਰ ਬਦਲਾਅ ਬੁਰਿਆਂ ਕੰਮਾਂ ਤੋਂ ਚੰਗਿਆ ਕੰਮਾਂ ਵੱਲ ਨੂੰ ਹੋਣਾ ਚਾਹੀਦਾ ਹੈ। ਬਦਲਾਅ ਮਾੜੀ ਸੋਚ ਤੋਂ ਚੰਗੀ ਸੋਚ ਵੱਲ ਹੋਣਾ ਚਾਹੀਦਾ ਹੈ। ਬਦਲਾਅ ਬੁਰਾ ਕਰਨ ਦੀ ਥਾਂ ਚੰਗਾ ਕਰਨ ਲਈ ਹੋਣਾ ਚਾਹੀਦਾ ਹੈ।

ਕੀ ਤੁਸੀਂ ਕਦੇ ਸੋਚਿਆ ਹੈ ਆਲੂ ਦੀਆਂ ਛਿੱਲਾਂ ਦੀ ਵਰਤੋਂ ਨਾਲ ਹੁੰਦੇ ਹਨ ਇਹ ਫ਼ਾਇਦੇ

ਮੈਂ ਬਦਲਾਅ ਦੇ ਵਿਰੋਧ ਵਿੱਚ ਨਹੀਂ ਹਾਂ ਮੈਂ ਵਿਰੋਧੀ ਹਾਂ ਸਾਡੇ ਮਾੜੇ ਵਿਚਾਰਾਂ ਦਾ, ਮਾੜੇ ਸਲਾਹਕਾਰਾਂ ਦਾ, ਕਿਸੇ ਨੂੰ ਨੀਵਾਂ ਦਿਖਾਉਣ ਦਾ ਵਿਰੋਧ ਕਰਦਾ ਹਾਂ, ਨਾਲੇ ਪਿਆਰਿਓ ਆਪਾ ਉਹ ਬਦਲਾਅ ਜਾਂ ਸੁਭਾਅ ਵੀ ਕੀ ਕਰਨਾ, ਜੋ ਇਨਸਾਨ ਨੂੰ ਇਨਸਾਨ ਦਾ ਹੀ ਵੈਰੀ ਬਣਾ ਦੇਵੇ। ਸਾਡੇ ਇਨਸਾਨਾਂ ਵਿੱਚੋ ਇਨਸਾਨੀਅਤ ਹੀ ਖ਼ਤਮ ਕਰ ਦੇਵੇ।

ਇਸ ਲਈ ਬਦਲਾਓ ਜ਼ਰੂਰੀ ਹੈ, ਚੰਗੇ ਬਣਨ ਲਈ, ਚੰਗਾ ਸੋਚਣ ਲਈ, ਚੰਗੀ ਸੋਚ ਦੇ ਅਧੀਨ ਆਪਣੇ ਆਪ ਨੂੰ ਬਦਲਾਂਗੇ ਤਾਂ ਸਮਾਜ ਤੇ ਸਮਾਜਿਕ ਲੋਕਾਂ ਦਾ ਚੰਗਾ ਹੀ ਹੋਵੇਗਾ। ਪਰ ਪਹਿਲ ਤਾਂ ਇੱਕ ਚੰਗੀ ਸੋਚ ਤੋਂ ਹੀ ਕਰਨੀ ਪਵੇਗੀ। ਸੋ ਚੰਗੇ ਬਣੋ, ਚੰਗਾ ਸੋਚੋਂ, ਜੇ ਚੰਗਾ ਸੋਚੋਗੇ ਤਾਂ ਮਾੜੇ ਅਤੇ ਬੁਰੇ ਖ਼ਿਆਲ ਕਦੇ ਵੀ ਨਹੀਂ ਆਵਣਗੇ।

ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
     

rajwinder kaur

This news is Content Editor rajwinder kaur