ਕ੍ਰੈਡਿਟ ਕਾਰਡ ਵਰਤੋਂ ''ਚ ਨਾ ਕਰੋ ਇਹ ਗਲਤੀਆਂ, ਹੋਵੇਗਾ ਨੁਕਸਾਨ

12/28/2019 1:30:34 PM

ਨਵੀਂ ਦਿੱਲੀ—ਕ੍ਰੈਡਿਟ ਕਾਰਡ ਨੂੰ ਦੇਣ ਅਤੇ ਲੈਣ ਦਾ ਚਲਨ ਤੇਜ਼ੀ ਨਾਲ ਵਧ ਰਿਹਾ ਹੈ। ਬੈਂਕ ਇਸ 'ਚ ਸਭ ਤੋਂ ਅੱਗੇ ਹਨ। ਬੈਂਕਾਂ ਤੋਂ ਕਈ ਦਫਾ ਕ੍ਰੈਡਿਟ ਕਾਰਡ ਲੈਣ ਦੇ ਲਈ ਫੋਨ ਆਉਂਦੇ ਹਨ। ਉਹ ਗਾਹਕਾਂ ਦੀ ਲੋੜ ਮੁਤਾਬਕ ਕ੍ਰੈਡਿਟ ਕਾਰਡ ਦਾ ਆਫਰ ਕਰਦੇ ਹਨ। ਪਰ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਕ੍ਰੈਡਿਟ ਕਾਰਡ ਦਾ ਲੋਨ ਬਹੁਤ ਮਹਿੰਗਾ ਹੁੰਦਾ ਹੈ। ਜਾਗਰੂਕਤਾ ਦੇ ਅਭਾਵ 'ਚ ਲੋਕ ਕ੍ਰੈਡਿਟ ਕਾਰਡ ਦੇ ਕਰਜ਼ 'ਚ ਫਸਦੇ ਚਲੇ ਜਾਂਦੇ ਹਨ। ਜੇਕਰ ਅਸੀਂ ਇਸ ਖਬਰ 'ਚ ਤੁਹਾਨੂੰ ਕੁਝ ਅਜਿਹੀਆਂ ਗੱਲ ਦੱਸ ਰਹੇ ਹਾਂ ਜਿਨ੍ਹਾਂ 'ਤੇ ਗੌਰ ਕਰਕੇ ਤੁਸੀਂ ਕ੍ਰੈਡਿਟ ਕਾਰਡ ਦੇ ਕਰਜ਼ ਤੋਂ ਰਾਹਤ ਪਾ ਸਕਦੇ ਹਨ।
ਬਹੁਤ ਜ਼ਰੂਰੀ ਹੋਵੇ ਤਾਂ ਹੀ ਲਓ ਕ੍ਰੈਡਿਟ ਕਾਰਡ
ਬਹੁਤ ਜ਼ਰੂਰੀ ਹੋਵੇ ਤਾਂ ਹੀ ਕ੍ਰੈਡਿਟ ਕਾਰਡ ਲਓ। ਸਿਰਫ ਫੈਸ਼ਨ ਲਈ ਕਦੇ ਕ੍ਰੈਡਿਟ ਕਾਰਡ ਨਾ ਲਓ। ਕ੍ਰੈਡਿਟ ਕਾਰਡ 'ਤੇ ਮੰਥਲੀ ਵਿਆਜ਼ ਦਰ 2 ਤੋਂ 3 ਫੀਸਦੀ ਦੇ ਕਰੀਬ ਹੁੰਦੀ ਹੈ। ਇਹ ਤੁਹਾਨੂੰ ਜ਼ਰੂਰ ਘੱਟ ਦਿਸਦੀ ਹੋਵੇਗੀ ਪਰ ਜੇਕਰ ਤੁਸੀਂ ਸਾਲਾਨਾ ਵਿਆਜ਼ ਕੱਢੋਗੇ ਤਾਂ ਇਹ ਬਹੁਤ ਜ਼ਿਆਦਾ ਹੁੰਦੀ ਹੈ।
ਲੋਨ ਚੁਕਾਉਣ 'ਚ ਪ੍ਰੇਸ਼ਾਨੀ ਹੋਵੇ ਤਾਂ ਵਾਪਸ ਕਰ ਦਿਓ ਕਾਰਡ
ਤੁਸੀਂ ਕ੍ਰੈਡਿਟ ਕਾਰਡ ਦੇ ਲੋਨ ਦੇ ਜਾਲ 'ਚ ਫਸਦੇ ਚਲੇ ਜਾਂਦੇ ਹੋ। ਤੁਹਾਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਜੇਕਰ ਤੁਹਾਨੂੰ ਕ੍ਰੈਡਿਟ ਕਾਰਡ ਦਾ ਲੋਨ ਚੁਕਾਉਣ 'ਚ ਪ੍ਰੇਸ਼ਾਨੀ ਮਹਿਸੂਸ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੇ ਕਾਰਡ ਦੀ ਵਰਤੋਂ ਕਰਨੀ ਕੁਝ ਸਮੇਂ ਲਈ ਬੰਦ ਕਰ ਦਿਓ ਅਤੇ ਲੋਨ ਪੇਮੈਂਟ ਦੇ ਬਾਅਦ ਉਸ ਨੂੰ ਵਾਪਸ ਕਰ ਦਿਓ। ਲੋਨ ਚੁਕਾਉਣ ਲਈ ਯੋਜਨਾ ਬਣਾਓ। ਤੁਹਾਡੇ ਕੋਲ ਹੋਰ ਵੀ ਲੋਨ ਹੋਵੇ ਤਾਂ ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਵਾਲੇ ਲੋਨ ਨੂੰ ਚੁਕਾਉਣ ਦੀ ਕੋਸ਼ਿਸ਼ ਕਰੋ।
ਐਮਰਜੈਂਸੀ ਹੋਵੇ ਉਦੋਂ ਹੀ ਕੱਢੋ ਨਕਦੀ
ਕ੍ਰੈਡਿਟ ਕਾਰਡ ਤੋਂ ਨਕਦੀ ਕੱਢਣ ਤੋਂ ਬਚਣਾ ਚਾਹੀਦਾ। ਇਹ ਕ੍ਰੈਡਿਟ ਕਾਰਡ ਦੀ ਵਰਤੋਂ ਦਾ ਸਭ ਤੋਂ ਬੁਰਾ ਤਰੀਕਾ ਹੈ। ਕ੍ਰੈਡਿਟ ਕਾਰਡ ਤੋਂ ਨਕਦੀ ਕੱਢਣ 'ਤੇ ਕੋਈ ਇੰਟਰਨੈੱਟ ਮੁਫਤ ਸਮਾਂ ਨਹੀਂ ਮਿਲਦਾ ਹੈ।
ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਜ਼ਰੂਰ ਕਰੋ
ਸਮੇਂ 'ਤੇ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਨਹੀਂ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੁੰਦਾ ਹੈ। ਕਦੇ ਵੀ ਪੇਮੈਂਟ ਰਿਮਾਇੰਡਰ ਨੂੰ ਅਣਦੇਖਿਆ ਨਹੀਂ ਕਰੋ। ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਘਟੇਗਾ ਅਤੇ ਤੁਹਾਨੂੰ ਅੱਗੇ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ 'ਚ ਮੁਸ਼ਕਲ ਹੋ ਸਕਦੀ ਹੈ। ਪੇਮੈਂਟ ਮਿਸ ਕਰਨ 'ਤੇ ਤੁਸੀਂ ਭਵਿੱਖ 'ਚ ਡਿਫਾਲਟਰ ਵੀ ਬਣ ਸਕਦੇ ਹੋ।

Aarti dhillon

This news is Content Editor Aarti dhillon