ਕੋਰੋਨਾ : ਮਾਨਸਿਕ ਤਣਾਅ ਦੀ ਥਾਂ ਆਪਣੀ ਪੜ੍ਹਾਈ ਨੂੰ ਬਣਾਓ ਰੌਚਕ

06/03/2020 4:41:38 PM

ਡਾ. ਸੁਰਿੰਦਰ ਕੁਮਾਰ ਜਿੰਦਲ
98761-35823

ਕੋਰੋਨਾ ਕਾਰਨ ਮੱਚੀ ਪਈ ਹਾਹਾਕਾਰ ਨੇ ਹਰ ਕਿਸੇ ਦੀ ਮਾਨਸਿਕਤਾ ਉੱਪਰ ਅਸਰ ਪਾਇਆ ਹੈ। ਇਸ ਮਾਨਸਿਕ ਤਣਾਅ ਕਾਰਨ ਕਈ ਥਾਈਂ ਅਪਰਾਧ ਵੀ ਹੋਏ ਹਨ। ਪੜ੍ਹਾਈ ਨੂੰ ਇਸ ਸਮੇਂ ਅਨੁਸਾਰ ਥੋੜ੍ਹਾ ਜਿਹਾ ਮੋੜ ਦੇ ਕੇ ਕਈ ਵਿਸ਼ੇ ਬੜੇ ਰੌਚਕ ਤਰੀਕੇ ਨਾਲ ਪੜ੍ਹਾਏ ਜਾ ਸਕਦੇ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਰੋਜ਼ਾਨਾ ਜਾਰੀ ਹੁੰਦੇ ਅੰਕੜਿਆਂ, ਗ੍ਰਾਫਾਂ, ਪ੍ਰਤੀਸ਼ਤਤਾਵਾਂ ਨੂੰ ਵਰਤ ਕੇ ਗਣਿਤ ਦੀ ਮਹੱਤਤਾ ਸਮਝਾਈ ਜਾ ਸਕਦੀ ਹੈ।

ਸੰਸਾਰ ਦੇ ਉਹ ਦੇਸ਼ ਜਾਂ ਭਾਰਤ ਦੇ ਉਹ ਸੂਬੇ ਜਿੱਥੇ ਮਹਾਮਾਰੀ ਵੱਧ/ਘੱਟ/ਨਹੀਂ ਫੈਲੀ ਹੈ, ਬਾਰੇ ਗੱਲ ਕਰਨ ਲੱਗਿਆ ਨਕਸ਼ਾ ਦੇਖ ਲੈਣ ਨਾਲ ਭੁਗੋਲ ਜਦ ਕਿ ਬੀਮਾਰੀਆਂ/ਮਹਾਮਾਰੀਆਂ ਦੇ ਇਤਿਹਾਸ ਅਤੇ ਮਹਾਮਾਰੀਆਂ/ਐਮਰਜੈਂਸੀਆਂ ਦੌਰਾਨ ਜਨਤਾ ’ਤੇ ਥੋਪੇ ਗਏ ਫੈਸਲਿਆਂ ਦੇ ਸਥਾਈ ਅਸਰ ਦੀ ਗੱਲ ਕਰਕੇ ਇਤਿਹਾਸ/ਨਾਗਰਿਕ ਸ਼ਾਸਤਰ ਦੀ ਪੜ੍ਹਾਈ ਸੰਜੀਦਾ ਬਣਾਈ ਜਾ ਸਕਦੀ ਹੈ।

ਜਿਵਾਣੂ, ਵਿਸ਼ਾਣੂ, ਆਰ.ਐੱਨ.ਏ., ਡੀ.ਐੱਨ.ਏ., ਐਲਕੋਹਲ, ਸਾਬਣ ਦਾ ਅਣੂ ਆਦਿ ਚਲੰਤ ਮੁੱਦੇ ਵਿਗਿਆਨ ਦੀ ਪੜ੍ਹਾਈ ਨੂੰ ਹੱਦ ਦਰਜੇ ਦਾ ਰੌਚਕ ਬਣਾ ਸਕਦੇ ਹਨ। 20 ਲੱਖ ਕਰੋੜ ਦਾ ‘ਅਦ੍ਰਿਸ਼’ ਪੈਕੇਜ, ਲਿਕਿਉਈਡਿਟੀ, ਕਰਜ਼ਾ, ਸੀ.ਆਰ.ਆਰ., ਕੋਲੇਟਰਲ ਆਦਿ ਧਾਰਨਾਵਾਂ, ਜੋ ਅੱਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਨੂੰ ਵਰਤ ਕੇ ਅਰਥ ਸ਼ਾਸਤਰ ਦੀ ਅਮਲੀ ਪੜ੍ਹਾਈ ਕਰਵਾਈ ਜਾ ਸਕਦੀ ਹੈ।

‘ਤਬਲੀਗ਼ੀ’, ‘ਨਾਂਦੇੜ ਵਾਲੇ’ ਆਦਿ ਧਾਰਨਾਵਾਂ ਵਰਤ ਕੇ ਧਰਮ/ਨਾਗਰਿਕ ਸ਼ਾਸਤਰ/ਰਾਸ਼ਟਰੀ ਏਕਤਾ ਦੀ ਅਸਲ ਪੜ੍ਹਾਈ ਕਰਵਾਈ ਜਾ ਸਕਦੀ ਹੈ – ਲੋਕਾਂ ਨੇ ਹੁਣ ਪ੍ਰਤੱਖ ਦੇਖ ਲਿਆ ਹੈ ਕਿ ਸ਼ਰਾਰਤੀ ਲੋਕ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਧਾਰਮਿਕ ਨਫਰਤਾਂ ਕਿਵੇਂ ਫੈਲਾਉਂਦੇ ਹਨ। ਇਸੇ ਤਰ੍ਹਾਂ ਕੋਰੋਨਾ ਹਾਲਾਤਾਂ ਨੂੰ ਬਿਆਨ ਦੀ ਮੁਹਾਵਰਿਆਂ/ਅਖੌਤਾਂ ਦੀ ਨਵੇਂ ਤਰੀਕੇ ਦੀ ਵਰਤੋਂ ਪੰਜਾਬੀ/ਹਿੰਦੀ/ਅੰਗਰੇਜ਼ੀ ਦੀ ਪੜ੍ਹਾਈ ਨੂੰ ਰੌਚਕ ਅਤੇ ਅਰਥ ਭਰਪੂਰ ਬਣਾ ਸਕਦੀ ਹੈ। ਇਹ ਤਰੀਕੇ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਯਕੀਨਨ ਘੱਟ ਕਰਨਗੇ।

rajwinder kaur

This news is Content Editor rajwinder kaur