ਪ੍ਰਾਇਰਿਟੀ ਪਲਾਨ : ਨੋਟਿਸ ਦਾ ਜਵਾਬ ਦੇਣ ਲਈ ਵੋਡਾਫੋਨ ਆਈਡੀਆ ਨੂੰ ਮਿਲਿਆ 8 ਸਤੰਬਰ ਤੱਕ ਦਾ ਸਮਾਂ

09/07/2020 12:18:52 PM

ਨਵੀਂ ਦਿੱਲੀ– ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਵੋਡਾਫੋਨ ਆਈਡੀਆ ਨੂੰ ਪ੍ਰਮੁੱਖਤਾ ਜਾਂ ਪ੍ਰਾਇਰਿਟੀ ਪਲਾਨ ’ਤੇ ਕਾਰਣ ਦੱਸੋ ਨੋਟਿਸ ਦਾ ਜਵਾਬ ਦੇਣ ਲਈ 8 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਕੰਪਨੀ ਨੇ ਨੋਟਿਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਸੀ। ਟਰਾਈ ਨੇ ਪਿਛਲੇ ਮਹੀਨੇ ਵੋਡਾਫੋਨ ਆਈਡੀਆ ਨੂੰ ਗਾਹਕਾਂ ਵੱਲੋਂ ਪ੍ਰਮੁੱਖਤਾ ਲਈ ਜ਼ਿਆਦਾ ਭੁਗਤਾਨ ਦੇ ਮੋਬਾਇਲ ਪਲਾਨ ਲੈ ਕੇ ਨੋਟਿਸ ਜਾਰੀ ਕੀਤਾ ਸੀ।
ਰੈਗੂਲੇਟਰੀ ਦਾ ਕਹਿਣਾ ਸੀ ਕਿ ਇਸ ਪਲਾਨ ’ਚ ਪਾਰਦਰਸ਼ਤਾ ਦੀ ਅਣਹੋਂਦ ਹੈ ਅਤੇ ਇਹ ਚਾਲਬਾਜ਼ ਹੈ। ਨਾਲ ਹੀ ਇਹ ਰੈਗੂਲੇਟਰੀ ਨਿਯਮਾਂ ਦੇ ਬਰਾਬਰ ਨਹੀਂ ਹੈ। ਟਰਾਈ ਨੇ ਸ਼ੁਰੂਆਤ ’ਚ ਵੋਡਾਫੋਨ ਆਈਡੀਆ ਨੂੰ ਨੋਟਿਸ ਦਾ ਜਵਾਬ 31 ਅਗਸਤ ਤੱਕ ਦੇਣ ਲਈ ਕਿਹਾ ਸੀ। ਕੰਪਨੀ ਦੀ ਅਪੀਲ ਤੋਂ ਬਾਅਦ ਇਸ ਨੂੰ ਵਧਾ ਕੇ 4 ਸਤੰਬਰ ਕਰ ਦਿੱਤਾ ਗਿਆ ਸੀ। ਮਾਮਲੇ ਨਾਲ ਜੁਡ਼ੇ ਇਕ ਸੂਤਰ ਨੇ ਦੱਸਿਆ ਕਿ ਵੋਡਾਫੋਨ ਆਈਡੀਆ ਨੇ ਰੈਗੂਲੇਟਰੀ ਨੂੰ ਫਿਰ ਪੱਤਰ ਲਿਖ ਕੇ ਕਿਹਾ ਹੈ ਕਿ ਉਸ ਨੂੰ 17 ਵਰਕੇ ਦੇ ਨੋਟਿਸ ਦਾ ਜਵਾਬ ਦੇਣ ਲਈ 15 ਦਿਨ ਦਾ ਸਮਾਂ ਹੋਰ ਚਾਹੀਦਾ ਹੈ। ਇਹ ਨੋਟਿਸ 25 ਅਗਸਤ ਨੂੰ ਜਾਰੀ ਕੀਤਾ ਗਿਆ ਸੀ।

ਸੂਤਰ ਨੇ ਦੱਸਿਆ ਕਿ ਟਰਾਈ ਨੇ ਹੁਣ ਕੰਪਨੀ ਨੂੰ ਨੋਟਿਸ ਦਾ ਜਵਾਬ ਦੇਣ ਲਈ 8 ਸਤੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਬਾਰੇ ਵੋਡਾਫੋਨ ਆਈਡੀਆ ਨੂੰ ਭੇਜੇ ਈ-ਮੇਲ ਦਾ ਜਵਾਬ ਨਹੀਂ ਮਿਲਿਆ। ਰੈਗੂਲੇਟਰੀ ਵੋਡਾਫੋਨ ਆਈਡੀਆ ਦੇ ਕੁੱਝ ਗਾਹਕਾਂ ਨੂੰ ਪ੍ਰਮੁੱਖਤਾ ਦੇਣ ਦੇ ਪਲਾਨ ਦੀ ਜਾਂਚ ਕਰ ਰਿਹਾ ਹੈ। ਰੈਗੂਲੇਟਰੀ ਨੇ ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਰੇਡਐਕਸ ਸ਼ੁਲਕ ਪਲਾਨ ਜ਼ਰੀਏ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਲਈ ਕਿਉਂ ਨਹੀਂ ਉਸ ਖਿਲਾਫ ਯੋਗ ਕਾਰਵਾਈ ਕੀਤੀ ਜਾਵੇ। ਰੈਗੂਲੇਟਰੀ ਨੇ ਕਿਹਾ ਹੈ ਕਿ ਰੇਡਐਕਸ ਪਲਾਨ ’ਚ ਪਾਰਦਰਸ਼ਤਾ ਦੀ ਅਣਹੋਂਦ ਹੈ। ਇਹ ਚਾਲਬਾਜ਼ ਅਤੇ ਦੂਰਸੰਚਾਰ ਦਰ ਆਦੇਸ਼, 1999 ਤਹਿਤ ਚਾਰਜ ਮੁਲਾਂਕਣ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ।

Rakesh

This news is Content Editor Rakesh