ਪੇਸ਼ ਹੋਈ TATA ਦੀ ਪਹਿਲੀ ਸਪੋਰਟਸ ਕਾਰ "Racemo"

03/07/2017 6:42:37 PM

ਜਲੰਧਰ- ਟਾਟਾ (TATA) ਨੇ ਜੀਨੇਵਾ (Geneva) ਮੋਟਰ ਸ਼ੋ 2017 ''ਚ ਆਪਣੇ ਪਰਫਾਰਮੇਂਸ ਬੇਸਡ ਸਭ-ਬਰਾਂਡ TAMO ਦੀ ਪਹਿਲੀ ਸਪੋਰਟਸ ਕਾਰ Racemo ਨੂੰ ਲਾਂਚ ਕਰ ਦਿੱਤਾ ਹੈ। ਇਹ ਟੂ-ਸੀਟਰ ਸਪੋਰਟਸ ਕਾਰ ਹੈ। ਇਸ ''ਚ ਦੁਨਿਆਭਰ ਦੇ ਸਪੋਰਟਸ ਕਾਰਾਂ ਦੀ ਤਰ੍ਹਾਂ ਰਿਅਰ ਮਾਉਂਟੇਡ ਮਿਡ ਇੰਜਣ ਲੈ ਆਊਟ ਦਿੱਤਾ ਗਿਆ ਹੈ । ਭਾਰਤ ''ਚ ਇਸ ਸਪੋਰਟਸ ਕਾਰ ਦਾ ਪ੍ਰੋਡਕਸ਼ਨ ਵਰਜ਼ਨ 2018 ਦੀ ਸ਼ੁਰੂਆਤ ''ਚ ਲਾਂਚ ਕੀਤਾ ਜਾਵੇਗਾ। ਇਹ ਭਾਰਤ ਦੀ ਪਹਿਲੀ ਕੁਨੈੱਕਟਡ ਕਾਰ ਹੈ।

ਨਵੇਂ Racemo Sports Coupe ''ਚ 1.2 ਲਿਟਰ ਟਰਬੋਚਾਰਜਡ ਰੇਵੋਟਰੋਨ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 186 hp ਦਾ ਪਾਵਰ ਅਤੇ 210 Nm ਦਾ ਟਾਰਕ ਪੈਦਾ ਕਰਦਾ ਹੈ। ਟਰਾਂਸਮਿਸ਼ਨ ਲਈ ਇਸ ''ਚ ਪੈਡਲ ਸ਼ਿਫਟਰ ਦੇ ਨਾਲ ਸਿਕਸ ਸਪੀਡ AMT ਯੂਨਿਟ ਦਿੱਤਾ ਗਿਆ ਹੈ।