ਐਪਲ iPhones, iPads ਨੂੰ ਮਿਲੇਗਾ ਇੰਟੈਲ ਇਨਸਾਈਡ ਦਾ ਸਾਥ

08/27/2016 6:46:17 PM

ਜਲੰਧਰ : ਐਪਲ ਪ੍ਰਾਡਕਟਸ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ। ਨਿਕੇਈ ਏਸ਼ੀਅਨ ਦੀ ਇਕ ਨਵੀਂ ਰਿਪੋਰਟ ਦੇ ਮੁਤਾਬਿਕ ਹੋ ਸਕਦਾ ਹੈ ਕਿ ਐਪਲ ਟੀ. ਐੱਸ. ਐੱਮ. ਸੀ. (ਤਾਈਵਾਨ ਸੈਮੀਕੰਡਕਟਰ ਮੈਨੁਫੈਕਚਰਿੰਗ ਕੰਪਨੀ) ਦਾ ਸਾਥ ਛੱਡ ਕੇ ਇੰਟੈਲ ਦੀ ਏ. ਐੱਮ. ਆਰ. ਬੇਸਡ ਚਿੱਪ ਨੂੰ ਦੀ ਵਰਤੋਂ ਕਰੇਗੀ। ਟੀ. ਐੱਸ. ਐੱਮ. ਸੀ. ਵੱਲੋਂ ਹੀ ਅਜੇ ਤੱਕ ਐਪਲ ਏ ਚਿੱਪ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮਹੀਨੇ ਖਬਰ ਆਈ ਸੀ ਕਿ ਇੰਟੈਲ ਸਮਾਪਟਫੋਨ ਚਿੱਪਸ ਦਾ ਨਿਰਮਾਣ ਕਰਨ ਜਾ ਰਹੀ ਹੈ ਤੇ ਇਸ ''ਚ ਉਹ ਚਿੱਪ ਡਿਜ਼ਾਈਨਰ ਏ. ਐੱਮ. ਆਰ. ਦੇ ਨਾਲ ਪਾਰਟਨਰਸ਼ਿਪ ਕਰ ਰਹੀ ਹੈ। ਇੰਟੈਲ ਵੱਲੋਂ ਤਿਆਰ ਕੀਤੀ ਗਈ ਮੋਬਾਇਲ ਚਿੱਪ ਨੂੰ ਸਭ ਤੋਂ ਪਹਿਲਾਂ ਐੱਲ. ਜੀ. ਇਲੈਕਟ੍ਰਾਨਿਕਸ ਵੱਲੋਂ ਵਰਤਿਆ ਜਾਣਾ ਹੈ।

 

ਰਿਪੋਰਟ ਦੇ ਮੁਤਾਬਿਕ ਇੰਟੈਲ ਵੱਲੋਂ ਏ. ਐੱਮ. ਆਰ. ਨਾਲ ਕੀਤੀ ਲਾਈਸੈਂਸਡ ਡੀਲ ਤੋਂ ਬਾਅਦ ਐਪਲ ਸਭ ਤੋਂ ਸੰਭਾਵੀ ਖਰੀਦਦਾਰ ਬਣ ਜਾਵੇਗਾ। ਨਿਕੇਈ ਦੀ ਰਿਪੋਰਟ ''ਚ ਅੱਗ ਦੱਸਿਆ ਗਿਆ ਹੈ ਇੰਟੈਲ ਤੇ ਐਪਲ ''ਚ ਇਹ ਡੀਲ ਘੱਟ ਤੋਂ ਘੱਟ 2 ਸਾਲ ਤੱਕ ਚੱਲੇਗਾ। ਐਪਲ ਵਰਤਮਾਨ ''ਚ ਮੈਕ ਪ੍ਰਾਡਕਟਸ ''ਚ ਇੰਟੈਲ ਡੈਸਕਟਾਪ ਪ੍ਰੋਸੈਸਰਜ਼ ਦੀ ਵਰਤੋਂ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇੰਟੈਲ ਏ12 ਚਿੱਪ ਸੈੱਟਸ ਤਿਆਰ ਕਰੇਗੀ ਜੋ 2018 ਦੇ ਆਈਫੋਨ ''ਚ ਵਰਤੀ ਜਾਵੇਗੀ।