BSNL ਨੇ ਇਸ ਪਲਾਨ ''ਚ ਕੀਤਾ ਬਦਲਾਅ, ਹੁਣ 2 ਜੀ.ਬੀ ਦੀ ਥਾਂ ਮਿਲੇਗਾ 3 ਜੀ.ਬੀ ਡਾਟਾ

04/24/2017 12:56:40 PM

ਜਲੰਧਰ— ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (bsnl) ਨੇ ਆਪਣੇ stv-339 ਪਲਾਨ ''ਚ ਬਦਲਾਅ ਕੀਤਾ ਹੈ। ਅੰਗਰੇਜ਼ੀ ਵੈੱਬਸਾਈਟ trak.in ਦੀ ਰਿਪੋਟ ਮੁਤਾਬਕ, bsnl ਆਪਣੇ 339 ਰੁਪਏ ਦੇ ਪਲਾਨ ''ਚ 3 ਜੀ.ਬੀ. ਡਾਟਾ ਹਰ ਰੋਜ਼ ਦੇ ਹਿਸਾਬ ਨਾਲ ਦੇ ਰਹੀ ਹੈ, ਜੋ ਪਹਿਲਾਂ 2 ਜੀ.ਬੀ. ਪ੍ਰਤੀਦਿਨ ਸੀ। ਉੱਥੇ, bsnl ਦੀ ਆਧਿਕਾਰਤ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਕੰਪਨੀ ਫਿਲਹਾਲ 2 ਜੀ.ਬੀ. ਡਾਟਾ ਪ੍ਰਤੀਦਿਨ ਹੀ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ''ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਨੇ ਤਿੰਨ ਹੋਰ ਪਲਾਨ ਲਾਂਚ ਕੀਤੇ ਹਨ, ਜਿਸ ''ਚ ਦਿਲ ਖੋਲ੍ਹ ਕੇ ਬੋਲ (349 ਰੁਪਏ), ਟ੍ਰਿਪਲ ਐੱਸ. (333 ਰੁਪਏ) ਅਤੇ ਨਹਿਲੇ ''ਤੇ ਦਹਿਲਾ (395 ਰੁਪਏ) ਸ਼ਾਮਲ ਹਨ। 
ਖਬਰਾਂ ਦੀ ਮੰਨੀਏ ਤਾਂ ਦਿਲ ਖੋਲ੍ਹ ਕੇ ਬੋਲ ਪਲਾਨ ''ਚ ਪ੍ਰਤੀਦਿਨ 2 ਜੀ.ਬੀ. ਡਾਟਾ ਦਿੱਤਾ ਜਾਵੇਗਾ ਅਤੇ ਨਾਲ ਹੀ ਆਪਣੇ ਨੈੱਟਵਰਕ ''ਤੇ ਅਨਲਿਮਟਿਡ ਲੋਕਲ ਅਤੇ ਐੈੱਸ.ਟੀ.ਡੀ. ਕਾਲਸ ਵੀ ਦਿੱਤੀ ਜਾਵੇਗੀ। ਟ੍ਰਿਪਲ ਐੱਸ ਪਲਾਨ ਦੇ ਤਹਿਤ 90 ਦਿਨਾਂ ਤੱਕ 3 ਜੀ.ਬੀ. ਡਾਟਾ ਪ੍ਰਤੀਦਿਨ ਦਿੱਤਾ ਜਾਵੇਗਾ। ਉੱਥੇ ਹੀ ਨਹਿਲੇ ''ਤੇ ਦਹਿਲਾ ਪਲਾਨ ''ਚ ਹੋਮ ਨੈੱਟਵਰਕ ''ਤੇ ਕਾਲਿੰਗ ਕਰਨ ਲਈ 3000 ਮਿੰਟ ਦਿੱਤੇ ਜਾਣਗੇ। ਨਾਲ ਹੀ 2 ਜੀ.ਬੀ. ਪ੍ਰਤੀਦਿਨ ਡਾਟਾ ਅਤੇ 180 ਮਿੰਟ ਦੂਜੇ ਨੈੱਟਵਰਕ ''ਤੇ ਕਾਲ ਕਰਨ ਲਈ ਦਿੱਤੇ ਜਾਣਗੇ। ਇਸ ਦੀ ਮਿਆਦ 71 ਦਿਨ ਜਾਂ 10 ਹਫਤਿਆਂ ਦੀ ਹੋਵੇਗੀ। 
bsnl ਦੇ 339 ਰੁਪਏ ਵਾਲੇ ਪਲਾਨ ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਦੇ ਨਾਲ ਕਰੀਬ 30 ਲੱਖ ਨਵੇਂ ਯੂਜ਼ਰਸ ਜੁੜੇ ਸਨ। ਇਸ ਤਰ੍ਹਾਂ ਜੇਕਰ ਕੰਪਨੀ ਦੇ ਵੱਲੋ ਇਸ ਪਲਾਨ ਦੇ ਬਦਲਾਅ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਕੰਪਨੀ ਨਾਲ ਹੋਰ ਨਵੇਂ ਯੂਜ਼ਰਸ ਜੁੜਨ ਦੀ ਸੰਭਾਵਨਾ ਹੈ। ਇਸ ਬਦਲਾਅ ਦੇ ਬਾਰੇ ''ਚ ਫਿਲਹਾਲ ਕੰਪਨੀ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।