Pocket ''ਚ ਆ ਜਾਏਗੀ Haier ਦੀ ਇਹ ਪੋਰਟੇਬਲ ਵਾਸ਼ਿੰਗ ਮਸ਼ੀਨ

07/28/2015 5:43:31 PM

ਜਲੰਧਰ- ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਕੰਪਨੀ Haier ਨੇ ਪੋਰਟੇਬਲ ਵਾਸ਼ਿੰਗ ਮਸ਼ੀਨ ਨੂੰ ਪੇਸ਼ ਕੀਤਾ ਹੈ ਜਿਸ ਦਾ ਨਾਮ Codo ਹੈ। ਇਸ ਪੋਰਟੇਬਲ ਵਾਸ਼ਿੰਗ ਮਸ਼ੀਨ ਨੂੰ ਦੇਖ ਕੇ ਇਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ, ਪਰ ਇਸ ਨੂੰ ਪੂਰੀ ਤਰ੍ਹਾਂ ਵਾਸ਼ਿੰਗ ਮਸ਼ੀਨ ਨਹੀਂ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹ ਪ੍ਰੋਡਕਟ ਤੁਹਾਡੇ ਕਪੜੇ ਤਾਂ ਸਾਫ ਕਰ ਸਕਦਾ ਹੈ ਪਰ ਇਹ ਇਕ ਪੂਰੀ ਵਾਸ਼ਿੰਗ ਮਸ਼ੀਨ ਨਹੀਂ ਹੋ ਜੋ ਕਪੜੇ ਨੂੰ ਸਾਫ ਕਰਦੀ ਹੈ।

ਤਾਂ ਕੀ ਹੈ Haier Codo ? Haier Codo ਇਕ ਤਰ੍ਹਾਂ ਦਾ ਛੋਟਾ ਜਿਹਾ ਡਿਵਾਈਸ ਹੈ ਜਿਸ ਨੂੰ ਆਸਾਨੀ ਨਾਲ ਇਕ ਹੱਥ ''ਚ ਵਰਤੋਂ ਕੀਤਾ ਜਾ ਸਕਦਾ ਹੈ। 500ml ਦੀ ਪਾਣੀ ਵਾਲੀ ਬੋਤਲ ਤੋਂ ਵੀ ਛੋਟਾ ਇਹ ਡਿਵਾਈਸ ਅੱਖ ਬੰਦ ਕਰਦੇ ਹੀ ਤੁਹਾਡੀ ਪੈਂਟ, ਛਰਟ ਜਾਂ ਹੋਰ ਕਿਸੀ ਕਪੜੇ ''ਤੇ ਲੱਗੇ ਛੋਟੇ-ਮੋਟੇ ਦਾਗ ਨੂੰ ਸਾਫ ਕਰ ਸਕਦਾ ਹੈ। ਘਰ ਦੇ ਲਈ ਤਾਂ ਇਹ ਪ੍ਰੋਡਕਟ ਇੰਨਾ ਕੰਮ ਦਾ ਨਹੀਂ ਹੈ ਪਰ ਦਫਤਰ ਜਾਂ ਘਰ ਦੇ ਬਾਹਰ ਕਪੜਿਆਂ ਨੂੰ ਗੰਦਾ ਹੋਣ ਤੇ ਦਾਗ ਤੋਂ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਕੀਮਤ 3999 ਰੁਪਏ ਹੈ।