ਪਿੱਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਸੰਗਤਾਂ ਦਾ ਧੰਨਵਾਦ : ਇਕਬਾਲ ਸੰਧੂ

11/12/2018 5:32:47 PM

ਤਰਨਤਾਰਨ (ਬਲਵਿੰਦਰ ਕੌਰ)- ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਹੱਕਾਂ ਖਾਤਰ ਸੰਘਰਸ਼ ਕਰ ਰਹੇ ਫਤਹਿ ਗਰੁੱਪ ਦੁਆਰਾ ਬੀਤੇ ਦਿਨੀਂ ਹਲਕੇ ਦੇ ਪਿੰਡ ਪਿੱਦੀ ਵਿਖੇ ਇਕੱਠ ਪੱਖੋਂ ਬੇਮਿਸਾਲ ਕਰਵਾਈ ਗਈ ਰੈਲੀ ਦੀ ਕਾਮਯਾਬੀ ਵਾਸਤੇ ਗਰੁੱਪ ਦੇ ਚੇ. ਇਕਬਾਲ ਸਿੰਘ ਸੰਧੂ ਨੇ ਇਸਦਾ ਸਿਹਰਾ ਹਲਕੇ ਦੇ ਲੋਕਾਂ ਸਿਰ ਬੰਨਦਿਆਂ ਸਮੂਹ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਕਿਹਾ ਕਿ ਮੇਰੇ ਵਲੋਂ ਕਈ ਸਾਲ ਮਿਹਨਤ ਕਰਕੇ ਵੱਡੇ ਕੀਤੇ ਗਏ ਸਿਆਸੀ ਦਰਖੱਤ ਦੀਆਂ ਜਡ਼੍ਹਾਂ ’ਚ ਤੇਲ ਚਡ਼੍ਹਾਉਣ ਵਾਲੇ ਵਿਰੋਧੀਆਂ ਨੂੰ ਪਿੱਦੀ ਰੈਲੀ ਦੀ ਰਿਕਾਰਡ ਸਫਲਤਾ ਹਜ਼ਮ ਨਹੀਂ ਹੋ ਰਹੀ, ਜੋ ਰੈਲੀ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਪੰਡਾਲ ’ਚ ਖਾਲੀ ਪਈਆਂ ਕੁਰਸੀਆਂ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਮੇਰੇ ਖਿਲਾਫ ਕੂਡ਼ ਪ੍ਰਚਾਰ ਕਰਕੇ ਸਿਰਫ ਆਪਣੇ ਮਨ ਨੂੰ ਹੀ ਦਿਲਾਸੇ ਦੇ ਰਹੇ ਹਨ। ਜਿਸ ਦਾ ਮੇਰੇ ’ਤੇ ਕੋਈ ਅਸਰ ਨਹੀਂ ਹੈ, ਕਿਉਂਕਿ ਹੁਣ ਹਲਕੇ ਦੇ ਲੋਕ ਸਮਝਦਾਰ ਹੋ ਚੁੱਕੇ ਹਨ।