ਬਾਜ਼ਾਰ ਦਾ ਰਿਕਾਰਡ, ਸੈਂਸੈਕਸ 546 ਅੰਕ ਦੇ ਉਛਾਲ ਨਾਲ 54,300 ਤੋਂ ਪਾਰ ਬੰਦ

08/04/2021 4:46:25 PM

ਮੁੰਬਈ- ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਉਛਾਲ ਦੇਖਣ ਨੂੰ ਮਿਲਿਆ ਅਤੇ ਲਗਾਤਾਰ ਦੂਜੇ ਦਿਨ ਬਾਜ਼ਾਰ ਰਿਕਾਰਡ ਉਚਾਈ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 54,465.91 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ ਅਤੇ ਅੰਤ ਵਿਚ 546.41 ਅੰਕਾਂ ਦੇ ਵਾਧੇ ਨਾਲ 54,370 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਨੇ ਵੀ ਪਹਿਲੀ ਵਾਰ 16,290 ਦੇ ਰਿਕਾਰਡ ਪੱਧਰ ਨੂੰ ਛੂਹਿਆ ਅਤੇ 128 ਅੰਕਾਂ ਦੀ ਤੇਜ਼ੀ ਨਾਲ 16,259 'ਤੇ ਬੰਦ ਹੋਇਆ।

ਬੈਂਕਿੰਗ ਸਟਾਕਸ ਵਿਚ ਤੇਜ਼ੀ ਨਾਲ ਬਾਜ਼ਾਰ ਨੂੰ ਦਮ ਮਿਲਿਆ। ਆਈ. ਸੀ. ਆਈ. ਸੀ. ਆਈ. ਬੈਂਕ, ਐੱਸ. ਬੀ. ਆਈ. ਨੇ ਨਵੇਂ ਉੱਚ ਪੱਧਰ ਨੂੰ ਛੂਹਿਆ। ਨਿਫਟੀ ਬੈਂਕ 821 ਅੰਕਾਂ ਦੇ ਵਾਧੇ ਨਾਲ 36,028 'ਤੇ ਬੰਦ ਹੋਇਆ।

NSE 'ਤੇ ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ਸੈਕਟਰ 2.59 ਫ਼ੀਸਦੀ ਚੜ੍ਹਿਆ। ਇਸ ਸੈਕਟਰ ਵਿਚ ਐੱਚ. ਡੀ. ਐੱਫ. ਸੀ. ਦੇ ਸ਼ੇਅਰ 4.59 ਫ਼ੀਸਦੀ ਦੇ ਵਾਧੇ ਨਾਲ 2,672 'ਤੇ ਬੰਦ ਹੋਏ ਅਤੇ ਕੋਟਕ ਮਹਿੰਦਰਾ ਬੈਂਕ ਦੇ ਦੇ ਸ਼ੇਅਰ 3.89 ਫ਼ੀਸਦੀ ਵੱਧ ਕੇ 1,751 'ਤੇ ਬੰਦ ਹੋਏ। ਸੈਂਸੈਕਸ ਦੇ 30 'ਚੋਂ 14 ਸ਼ੇਅਰਾਂ ਵਿਚ ਤੇਜ਼ੀ ਆਈ, ਜਦੋਂ ਕਿ 16 ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਵਿਚ ਵੀ ਸਭ ਤੋਂ ਵੱਧ  4.77 ਫ਼ੀਸਦੀ ਉਛਾਲ ਐੱਚ. ਡੀ. ਐੱਫ. ਸੀ. ਅਤੇ ਕੋਟਕ ਮਹਿੰਦਰਾ ਬੈਂਕ ਨੇ ਦਰਜ ਕੀਤਾ। ਉੱਥੇ ਹੀ, ਬੀ. ਐੱਸ. ਈ. 'ਤੇ 467.30 ਰੁਪਏ ਦੀ ਨਵੀਂ ਉਚਾਈ ਛੂਹਣ ਪਿੱਛੋਂ ਐੱਸ. ਬੀ. ਆਈ. ਦਾ ਸ਼ੇਅਰ 2.4 ਫ਼ੀਸਦੀ ਦੀ ਤੇਜ਼ੀ ਨਾਲ 457.05 'ਤੇ ਬੰਦ ਹੋਇਆ। ਇਸੇ ਤਰ੍ਹਾਂ ਆਈ. ਸੀ. ਆਈ. ਸੀ. ਆਈ. ਬੈਂਕ 717.30 ਰੁਪਏ ਦੇ ਪੱਧਰ ਨੂੰ ਛੂਹਣ ਮਗਰੋਂ 3.4 ਫ਼ੀਸਦੀ ਚੜ੍ਹ ਕੇ 714.75 ਰੁਪਏ 'ਤੇ ਬੰਦ ਹੋਇਆ।

Sanjeev

This news is Content Editor Sanjeev