ਸੈਂਸੈਕਸ 98 ਅੰਕ ਡਿੱਗ ਕੇ ਅਤੇ ਨਿਫਟੀ 11,450 ਤੋਂ ਥੱਲ੍ਹੇ ਬੰਦ

09/14/2020 4:39:56 PM

ਨਵੀਂ ਦਿੱਲੀ— ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਬਾਜ਼ਾਰ 'ਚ ਗਿਰਾਵਟ ਰਹੀ। ਅੱਜ ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

ਸੈਂਸੈਕਸ 98 ਅੰਕ ਯਾਨੀ 0.25 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਦੇ ਅੰਤ 'ਤੇ 38,756.63 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 43 ਅੰਕ ਯਾਨੀ 0.38 ਫੀਸਦੀ ਡਿੱਗ ਕੇ 11,421.05 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਬੈਂਕ 379 ਅੰਕ ਡਿੱਗ ਕੇ 22,101 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਮਿਡਕੈਪ 441 ਅੰਕ ਦੀ ਤੇਜ਼ੀ ਨਾਲ 17,207 ਦੇ ਪੱਧਰ 'ਤੇ ਬੰਦ ਹੋਇਆ ਹੈ।

ਇਸ ਤੋਂ ਇਲਾਵਾ ਸਮਾਲਕੈਪ ਇੰਡੈਕਸ 'ਚ 6 ਸਾਲ ਦੀ ਵੱਡੀ ਇਕ ਦਿਨਾ ਤੇਜ਼ੀ ਦੇਖਣ ਨੂੰ ਮਿਲੀ। ਸਮਾਲਕੈਪ 'ਚ 19 ਮਈ 2018 ਤੋਂ ਬਾਅਦ ਵੱਡੀ ਤੇਜ਼ੀ ਆਈ। ਆਈ. ਟੀ. ਇੰਡੈਕਸ ਵੀ ਰਿਕਾਰਡ ਉਚਾਈ 'ਤੇ ਬੰਦ ਹੋਏ, ਇਸ 'ਚ 15 ਜੁਲਾਈ ਤੋਂ ਬਾਅਦ ਸਭ ਤੋਂ ਵੱਡੀ ਮਜਬੂਤੀ ਦਰਜ ਹੋਈ। ਟੀ. ਸੀ. ਐੱਸ., ਐੱਚ. ਸੀ. ਐੱਲ. ਟੈੱਕ ਰਿਕਾਰਡ ਉਚਾਈ 'ਤੇ ਬੰਦ ਹੋਏ। ਸੈਂਸੈਕਸ ਦੇ 30 'ਚੋਂ 20 ਸ਼ੇਅਰਾਂ 'ਚ ਵਿਕਵਾਲੀ ਰਹੀ। ਨਿਫਟੀ ਦੇ 50 'ਚੋਂ 33 ਸ਼ੇਅਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ। ਨਿਫਟੀ ਬੈਂਕ ਦੇ 12 'ਚੋਂ 8 ਸ਼ੇਅਰਾਂ 'ਚ ਕਮਜ਼ੋਰੀ ਰਹੀ। ਬਾਜ਼ਾਰ 'ਚ ਉੱਪਰੀ ਪੱਧਰਾਂ 'ਤੇ ਮੁਨਾਫਾ ਵਸੂਲੀ ਦੀ ਵਜ੍ਹਾ ਨਾਲ ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਚ ਬੰਦ ਹੋਏ।

Sanjeev

This news is Content Editor Sanjeev