ਸੈਂਸੈਕਸ ਪਹਿਲੀ ਵਾਰ 49,000 ਤੋਂ ਉਪਰ, ਨਿਫਟੀ 14,500 ਦੇ ਨੇੜੇ ਬੰਦ

01/11/2021 4:26:41 PM

ਮੁੰਬਈ-  ਸੋਮਵਾਰ ਨੂੰ ਸੈਂਸੈਕਸ ਪਹਿਲੀ ਵਾਰ 49 ਹਜ਼ਾਰ ਦੇ ਪੱਧਰ ਨੂੰ ਪਾਰ ਕਰਨ ਵਿਚ ਸਫ਼ਲ ਰਿਹਾ। ਆਈ. ਟੀ. ਸਟਾਕਸ, ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਵਿਚ ਮਜਬੂਤੀ ਦੇ ਦਮ 'ਤੇ ਸੈਂਸੈਕਸ 487 ਅੰਕ ਯਾਨੀ 1 ਫ਼ੀਸਦੀ ਚੜ੍ਹ ਕੇ 49,269.32 ਦੇ ਪੱਧਰ 'ਤੇ ਬੰਦ ਹੋਇਆ।

ਨਿਫਟੀ 137.50 ਅੰਕ ਯਾਨੀ 0.96 ਫ਼ੀਸਦੀ ਦੀ ਤੇਜ਼ੀ ਨਾਲ 14,484.75 ਦੇ ਪੱਧਰ 'ਤੇ ਬੰਦ ਹੋਇਆ । ਟੀ. ਸੀ. ਐੱਸ. ਦੇ ਉਮੀਦ ਤੋਂ ਸ਼ਾਨਦਾਰ ਵਿੱਤੀ ਨਤੀਜਿਆਂ ਨਾਲ ਹਾਂ-ਪੱਖੀ ਕਾਰਪੋਰੇਟ ਵਿੱਤੀ ਸੀਜ਼ਨ ਸ਼ੁਰੂ ਹੋਣ ਅਤੇ ਇਸ ਹਫ਼ਤੇ ਦੇਸ਼ ਭਰ ਵਿਚ ਸ਼ੁਰੂ ਹੋਣ ਵਾਲੇ ਕੋਵਿਡ ਟੀਕਾਕਰਨ ਨਾਲ ਬਾਜ਼ਾਰ ਨੂੰ ਉਤਸ਼ਾਹਤ ਮਿਲਿਆ।

ਸੈਂਸੈਕਸ ਵਿਚ ਸਟਾਕਸ-

ਸੈਂਸੈਕਸ ਵਿਚ ਟਾਟਾ ਮੋਟਰਜ਼ ਵਿਚ 11.11 ਫ਼ੀਸਦੀ ਦੀ ਬੜ੍ਹਤ ਦਰਜ ਹੋਈ। ਇਸ ਇੰਡੈਕਸ ਵਿਚ 20 ਸ਼ੇਅਰ ਹਰੇ ਨਿਸ਼ਾਨ 'ਤੇ, ਜਦੋਂ ਕਿ 10 ਲਾਲ ਵਿਚ ਬੰਦ ਹੋਏ। ਐੱਚ. ਸੀ. ਐੱਲ. ਟੈੱਕ, ਇੰਫੋਸਿਸ ਅਤੇ ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਸੈਂਸੈਕਸ ਵਿਚ ਸਭ ਤੋਂ ਵੱਧ ਲਾਭ ਵਿਚ ਰਹੇ, ਜਦੋਂ ਕਿ ਬਜਾਜ ਫਾਈਨੈਂਸ ਅਤੇ ਰਿਲਾਇੰਸ ਗਿਰਾਵਟ ਵਿਚ ਬੰਦ ਹੋਏ। ਵਿਪਰੋ, ਬਜਾਜ ਆਟੋ, ਮਾਰੂਤੀ ਸੁਜ਼ੂਕੀ, ਗੇਲ ਅਤੇ ਟੈੱਕ ਮਹਿੰਦਰਾ ਨੇ ਵੀ ਤੇਜ਼ੀ ਦਰਜ ਕੀਤੀ।

Sanjeev

This news is Content Editor Sanjeev