ਬਾਜ਼ਾਰ ਦੀ ਚਾਲ ਸਪਾਟ, ਸੈਂਸੈਕਸ 60 ਅੰਕ ਉਪਰ, ਨਿਫਟੀ 11,515 ਦੇ ਨਜ਼ਦੀਕ

09/21/2020 10:03:41 AM

ਮੁੰਬਈ : ਕੌਮਾਂਤਰੀ ਬਾਜ਼ਾਰਾਂ ਦੇ ਕਮਜ਼ੋਰ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਵਿਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਮਾਮੂਲੀ ਮਜਬੂਤੀ ਨਾਲ ਸਪਾਟ ਦਿਸ ਰਿਹਾ ਹੈ। ਹਾਲਾਂਕਿ, ਮਿਡਕੈਪ ਸ਼ੇਅਰਾਂ ਵਿਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ. ਐੱਸ. ਈ. ਮਿਡਕੈਪ 0.12 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।

ਬੀ. ਐੱਸ. ਈ. ਦਾ ਸਮਾਲਕੈਪ 0.48 ਫੀਸਦੀ ਦੀ ਮਜਬੂਤੀ ਨਾਲ ਕਾਰੋਬਾਰ ਕਰ ਰਿਹਾ ਸੀ। ਤੇਲ-ਗੈਸ ਸ਼ੇਅਰਾਂ ਵਿਚ ਕਮਜ਼ੋਰੀ ਨਜ਼ਰ ਆ ਰਹੀ ਹੈ। ਬਾਜ਼ਾਰ ਵਿਚ ਆਈ. ਟੀ. ਸ਼ੇਅਰਾਂ ਵਿਚ ਤੇਜ਼ੀ ਹੈ। ਐੱਚ. ਸੀ. ਐੱਲ. ਦੇ ਸ਼ੇਅਰ ਵਿਚ 5 ਫੀਸਦੀ ਦੀ ਮਜਬੂਤੀ ਹੈ। ਟੀ. ਸੀ. ਐੱਸ. ਅਤੇ ਇੰਫੋਸਿਸ ਦੇ ਸ਼ੇਅਰਾਂ ਵਿਚ ਵੀ 2-2 ਫੀਸਦੀ ਤੋਂ ਜ਼ਿਆਦਾ ਦੀ ਬੜ੍ਹਤ ਹੈ। ਬੀ. ਐੱਸ. ਈ. ਵਿਚ ਬੰਧਨ ਬੈਂਕ ਅਤੇ ਫੈਡਰਲ ਬੈਂਕ ਦੇ ਸ਼ੇਅਰਾਂ ਵਿਚ 2-2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ ਤਕਰੀਬਨ 12 ਅੰਕ ਦੀ ਬੜ੍ਹਤ ਨਾਲ 11,515 ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵਿਚ ਟਾਪ ਲੂਜ਼ਰ ਸਟਾਕਸ ਬਜਾਜ ਆਟੋ ਅਤੇ ਪਾਵਰ ਗ੍ਰਿਡ ਦੇਖਣ ਨੂੰ ਮਿਲਿਆ। ਕੌਮਾਂਤਰੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆ ਬਾਜ਼ਾਰਾਂ ਵਿਚ ਕੋਸਪੀ 0.5  ਫੀਸਦੀ ਉਪਰ ਦਿਸ ਰਿਹਾ ਹੈ, ਦੂਜੇ ਪਾਸੇ ਐੱਸ. ਜੀ. ਐਕਸ. ਨਿਫਟੀ 'ਤੇ ਦਬਾਅ ਦਿਸ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ ਅੱਜ ਬੰਦ ਹੈ। ਸ਼ੁੱਕਰਵਾਰ ਨੂੰ ਡਾਓ ਜੋਂਸ ਵਿਚ 245 ਅੰਕਾਂ ਦੀ ਗਿਰਵਾਟ ਦਿਸੀ ਸੀ। ਅਮਰੀਕਾ ਵਿਚ ਤਕਨਾਲੋਜੀ ਸ਼ੇਅਰਾਂ ਵਿਚ ਵਿਕਵਾਲੀ ਰਹੀ।

Sanjeev

This news is Content Editor Sanjeev