ਸੈਂਸੈਕਸ ''ਚ 59 ਅੰਕ ਦੀ ਗਿਰਾਵਟ, ਨਿਫਟੀ ਨੂੰ 30 ਅੰਕ ਦਾ ਨੁਕਸਾਨ

07/22/2020 6:14:50 PM

ਮੁੰਬਈ— ਗਲੋਬਲ ਪੱਧਰ ਤੋਂ ਮਿਲੇ ਨਾਕਾਰਾਤਮਕ ਸੰਕੇਤਾਂ ਅਤੇ ਕੋਰੋਨਾ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਕਾਰਨ ਬਾਜ਼ਾਰ 'ਚ ਪੰਜ ਦਿਨਾਂ ਤੋਂ ਜਾਰੀ ਤੇਜ਼ੀ ਰੁਕ ਗਈ।

38 ਹਜ਼ਾਰ ਦੇ ਪੱਧਰ ਨੂੰ ਪਾਰ ਕਰਨ ਪਿੱਛੋਂ ਸੈਂਸੈਕਸ ਅੱਜ ਲਾਲ ਨਿਸ਼ਾਨ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਗਿਰਾਵਟ 'ਚ ਰਿਹਾ।
ਬੀ. ਐੱਸ. ਈ. ਦਾ ਸੈਂਸੈਕਸ 58.81 ਅੰਕ ਟੁੱਟ ਕੇ 37,871.52 ਦੇ ਪੱਧਰ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 29.65 ਅੰਕ ਡਿੱਗ ਕੇ 11,132.60 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਬੀ. ਐੱਸ. ਈ. ਮਿਡ ਕੈਪ 0.19 ਫੀਸਦੀ ਵੱਧ ਕੇ 13,649 ਦੇ ਪੱਧਰ 'ਤੇ, ਜਦੋਂ ਕਿ ਸਮਾਲਕੈਪ 0.23 ਫੀਸਦੀ ਦੀ ਗਿਰਾਵਟ 'ਚ 12,917.31 ਦੇ ਪੱਧਰ 'ਤੇ ਰਿਹਾ। ਬੀ. ਐੱਸ. ਈ. 'ਚ ਜ਼ਿਆਦਾਤਰ ਸਮੂਹ ਗਿਰਾਵਟ 'ਚ ਰਹੇ, ਜਿਸ 'ਚ ਆਈ. ਟੀ. 'ਚ 1.41 ਫੀਸਦੀ, ਆਟੋ 'ਚ 1.29 ਫੀਸਦੀ, ਟੈੱਕ 'ਚ 1.06 ਫੀਸਦੀ ਦੀ ਗਿਰਾਵਟ ਦਰਜ ਹੋਈ।
ਉੱਥੇ ਹੀ, ਗਲੋਬਲ ਪੱਧਰ 'ਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.37 ਫੀਸਦੀ ਦੀ ਬੜ੍ਹਤ ਨੂੰ ਛੱਡ ਕੇ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ 'ਚ ਦਿਸੇ। ਇਸ ਤੋਂ ਇਲਾਵਾ ਬ੍ਰਿਟੇਨ ਦਾ ਏ. ਐੱਫ. ਟੀ. ਐੱਸ. ਈ. 0.88 ਫੀਸਦੀ, ਜਰਮਨੀ ਦਾ ਡੈਕਸ 0.45 ਫੀਸਦੀ, ਜਪਾਨ ਦਾ ਨਿੱਕੇਈ 0.58 ਫੀਸਦੀ ਅਤੇ ਹਾਂਗਕਾਂਗ ਦਾ ਹੈਂਗਸੇਂਗ 2.25 ਫੀਸਦੀ ਤੱਕ ਡਿੱਗੇ।

Sanjeev

This news is Content Editor Sanjeev