ਓਯੋ ਲੈ ਕੇ ਆਉਣ ਵਾਲੀ ਹੈ IPO, ਸੇਬੀ ਕੋਲ ਅਗਲੇ ਹਫ਼ਤੇ ਜਮ੍ਹਾ ਕਰਾਏਗੀ ਦਸਤਾਵੇਜ਼

09/23/2021 1:44:31 PM

ਨਵੀਂ ਦਿੱਲੀ- ਓਯੋ ਆਈ. ਪੀ. ਓ. ਜ਼ਰੀਏ 1.2 ਅਰਬ ਡਾਲਰ ਤੱਕ ਦੀ ਧਨਰਾਸ਼ੀ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਅਗਲੇ ਹਫ਼ਤੇ ਇਸ ਸਬੰਧ ਵਿਚ ਸੇਬੀ ਕੋਲ ਰੈਡ ਹੇਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਦਾਖਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਯੋ ਨੇ ਆਪਣੇ ਆਈ. ਪੀ. ਓ. ਲਈ ਜੇ. ਪੀ. ਮਾਰਗਨ, ਸਿਟੀ ਅਤੇ ਕੋਟਕ ਮਹਿੰਦਰਾ ਕੈਪੀਟਲ ਵਰਗੇ ਨਿਵੇਸ਼ ਬੈਂਕਾਂ ਨੂੰ ਨਿਯੁਕਤ ਕੀਤਾ ਹੈ।

ਇਕ ਰੈਗੂਲੇਟਰੀ ਸੂਚਨਾ ਮੁਤਾਬਕ, ਪਿਛਲੇ ਹਫ਼ਤੇ ਓਯੋ ਦੀ ਮੂਲ ਕੰਪਨੀ ਓਰਾਵੇਲ ਸਟੇਜ ਦੇ ਸ਼ੇਅਰਧਾਰਕਾਂ ਨੇ ਕੰਪਨੀ ਨੂੰ ਇਕ ਪ੍ਰਾਈਵੇਟ ਲਿਮਟਡ ਕੰਪਨੀ ਤੋਂ ਪਬਲਿਕ ਲਿਮਟਿਡ ਕੰਪਨੀ ਵਿਚ ਬਦਲਣ ਦੀ ਮਨਜ਼ੂਰੀ ਦਿੱਤੀ ਸੀ। 

ਇਸ ਹਫ਼ਤੇ ਓਰਾਵੇਲ ਸਟੇਜ ਦੇ ਬੋਰਡ ਨੇ ਕੰਪਨੀ ਦੀ ਅਧਿਕਾਰਤ ਸ਼ੇਅਰ ਪੂੰਜੀ ਨੂੰ 1.17 ਕਰੋੜ ਰੁਪਏ ਤੋਂ ਵਧਾ ਕੇ 901 ਕਰੋੜ ਰੁਪਏ ਕਰਨ ਦੀ ਮਨਜ਼ੂਰੀ ਦਿੱਤੀ ਸੀ। ਆਈ. ਪੀ. ਓ. ਵਿਚ ਓਯੋ ਸ਼ੇਅਰਾਂ ਦਾ ਫ੍ਰੈਸ਼ ਇਸ਼ੂ ਤਾਂ ਜਾਰੀ ਹੋਵੇਗਾ ਹੀ, ਨਾਲ ਹੀ ਮੌਜੂਦਾ ਸ਼ੇਅਰਧਾਰਕਾਂ ਵੱਲੋਂ ਆਫਰ ਫਾਰ ਸੇਲ ਵੀ ਹੋਵੇਗਾ।
 

Sanjeev

This news is Content Editor Sanjeev