USA ਬਾਜ਼ਾਰ ਹਲਕੀ ਬੜ੍ਹਤ 'ਚ ਬੰਦ, ਡਾਓ 'ਚ 23 ਅੰਕ ਦਾ ਉਛਾਲ

06/18/2019 8:05:46 AM

ਵਾਸ਼ਿੰਗਟਨ— ਫੈਡਰਲ ਰਿਜ਼ਰਵ ਬੈਂਕ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਦਾ ਰੁਖ਼ ਵਰਤ ਰਹੇ ਹਨ। ਸੋਮਵਾਰ ਟੈੱਕ ਸਟਾਕਸ 'ਚ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਹਲਕੀ ਬੜ੍ਹਤ 'ਚ ਬੰਦ ਹੋਏ।

ਡਾਓ ਜੋਂਸ 22.92 ਅੰਕ ਦੀ ਮਜਬੂਤੀ 'ਚ 26,112 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਵਧ ਕੇ 2,889.67 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.6 ਫੀਸਦੀ ਚੜ੍ਹ ਕੇ 7,845 'ਤੇ ਬੰਦ ਹੋਇਆ।

ਉੱਥੇ ਹੀ, ਤਕਨਾਲੋਜੀ ਸਟਾਕਸ ਦੀ ਗੱਲ ਕਰੀਏ ਤਾਂ ਫੇਸਬੁੱਕ ਤੇ ਨੈੱਟਫਲਿਕਸ ਕ੍ਰਮਵਾਰ 4.2 ਫੀਸਦੀ ਤੇ 3.2 ਫੀਸਦੀ ਦੀ ਮਜਬੂਤੀ 'ਚ ਬੰਦ ਹੋਏ, ਜਦੋਂ ਕਿ ਐਮਾਜ਼ੋਨ ਨੇ 0.9 ਫੀਸਦੀ ਦੀ ਤੇਜ਼ੀ ਦਰਜ ਕੀਤੀ। ਅਲਫਾਬੇਟ 0.7 ਫੀਸਦੀ ਤੇ ਐਪਲ 0.6 ਫੀਸਦੀ ਦੀ ਮਜਬੂਤੀ 'ਚ ਬੰਦ ਹੋਏ।
ਫੈਡਰਲ ਰਿਜ਼ਰਵ ਦੀ ਦੋ ਦਿਨਾ ਬੈਠਕ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਬਾਜ਼ਾਰ ਨੂੰ ਇਸ 'ਚ ਕਿਸੇ ਵੀ ਨੀਤੀਗਤ ਬਦਲਾਵ ਦੀ ਉਮੀਦ ਘੱਟ ਹੈ ਪਰ ਉਸ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਸੁਸਤ ਆਰਥਿਕ ਰਫਤਾਰ ਵਿਚਕਾਰ ਰਿਜ਼ਰਵ ਬੈਂਕ ਆਉਣ ਵਾਲੇ ਮਹੀਨਿਆਂ ਦੌਰਾਨ ਦਰਾਂ 'ਚ ਕਟੌਤੀ ਨੂੰ ਲੈ ਕੇ ਕੀ ਸੰਕੇਤ ਦਿੰਦਾ ਹੈ।