ਜ਼ਿੰਬਾਬਵੇ ਨੇ ਸਕਾਟਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

06/17/2017 9:37:32 PM

ਐਡਿਨਬਰਗ— ਜ਼ਿੰਬਾਬਵੇ ਤੇ ਸਕਾਟਲੈਂਡ ਵਿਚਾਲੇ ਦੂਸਰਾ ਵਨ ਡੇ ਐਡਿਨਬਰਗ 'ਚ ਖੇਡਿਆ ਗਿਆ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਦੀ ਟੀਮ 169 'ਤੇ ਢੇਰ ਹੋ ਗਈ। ਸਕਾਟਲੈਂਡ ਦੀ ਬੱਲੇਬਾਜ਼ੀ ਕੁਝ ਖਾਸ ਨਹੀਂ ਕਰ ਸਕੀ। ਜਵਾਬ 'ਚ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨੇ ਮੈਚ 6 ਵਿਕਟਾਂ ਨਾਲ ਜਿੱਤ ਲਿਆ।
ਸਕਾਟਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਕਾਈਲ ਕੋਤੇਜ਼ਰ ਨੇ 61 ਦੌੜਾਂ 'ਚ 7 ਚੌਕੇ ਅਤੇ 1 ਛੱਕਾ ਲਗਾਇਆ ਤੇ ਕੈਲਮ ਮੈਕਲੌਡ ਨੇ 58 ਦੌੜਾਂ 'ਚ 8 ਚੌਕੇ ਲਗਾਏ। ਜ਼ਿੰਬਾਬਵੇ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਗਰੀਮ ਕਰਿਮਰ ਨੇ 5 ਵਿਕਟਾਂ ਹਾਸਲ ਕੀਤੀਆਂ। ਜ਼ਿੰਬਾਬਵੇ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸਿਕੰਦਰਾ ਰਜ਼ਾ ਨੇ 58 ਦੌੜਾਂ 'ਚ 7 ਚੌਕੇ ਲਗਾਏ।ਸਕਾਟਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਰਿਸ ਸੋਲ ਨੇ 3 ਵਿਕਟਾਂ ਹਾਸਲ ਕੀਤੀਆਂ।