ਜਮਾਲ ਨੇ ਜਿੱਤਿਆ ਬੰਗਾਲ ਓਪਨ ਗੋਲਫ ਚੈਂਪੀਅਨਸ਼ਿੱਪ ਦਾ ਖਿਤਾਬ

03/16/2019 11:00:01 AM

ਕੋਲਕਾਤਾ— ਬੰਗਲਾਦੇਸ਼ ਦੇ ਮਹੁੰਮਦ ਜਮਾਲ ਹੁਸੈਨ ਮੁੱਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਪਹਿਲੀ ਬੰਗਾਲ ਓਪਨ ਗੋਲਫ ਚੈਂਪੀਅਨਸ਼ਿੱਪ ਜਿੱਤ ਲਈ। 34 ਸਾਲ ਦਾ ਜਮਾਲ ਨੇ ਚਾਰ ਰਾਊਂਡ 'ਚ 68, 69, 62 ਤੇ 63 ਦੇ ਕਾਡਰ ਖੇਡੇ। ਜਮਾਲ ਦਾ ਸਕੋਰ 18 ਅੰਡਰ 262 ਰਿਹਾ ਤੇ ਉਨ੍ਹਾਂ ਨੇ ਇਕ ਸ਼ਾਟ  ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਜਮਾਲ ਨੇ ਇਸ ਜਿੱਤ ਦੇ ਨਾਲ ਟਾਟਾ ਸਟੀਲ ਪੀ. ਜੀ. ਟੀ. ਆਈ ਟੂਰ 'ਚ ਸੱਤ ਸਾਲ ਦਾ ਆਪਣਾ ਖਿਤਾਬੀ ਸੌਕਾ ਖ਼ਤਮ ਕਰ ਦਿੱਤਾ। ਦਿੱਲੀ ਦੇ ਹਨੀ ਬੈਸੋਆ (64-64-65-70) ਨੂੰ 17 ਅੰਡਰ 263 ਦੇ ਸਕੋਰ ਦੇ ਨਾਲ ਦੂਜਾ ਸਥਾਨ ਮਿਲੀ।ਹਨੀ ਦੇ ਕੋਲ ਕੱਲ ਤੀਜੇ ਰਾਊਂਡ ਦੇ ਬਾਅਦ ਦੋ ਸ਼ਾਟ ਦੀ ਬੜ੍ਹਤ ਸੀ। ਜਮਾਲ ਨੂੰ ਇਸ ਜਿੱਤ ਨਾਲ 4,84,950 ਰੁਪਏ ਦੀ ਇਨਾਮ ਰਾਸ਼ੀ ਮਿਲੀ ਤੇ ਉਹ ਟਾਟਾ ਸਟੀਲ ਪੀ. ਜੀ. ਟੀ. ਆਈ ਆਡਰ ਆਫ ਮੇਰਿਟ 'ਚ 46ਵੇਂ ਤੋਂ ਛੇਵੇਂ ਸਥਾਨ 'ਤੇ ਆ ਗਏ ਤੇ ਇਸ ਦੇ ਨਾਲ ਹੀ ਉਉਨ੍ਹਾਂ ਨੂੰ ਪੰਜ ਗਲੋਬਲੀ ਰੈਂਕਿੰਗ ਅੰਕ ਵੀ ਮਿਲੇ।