ਧੋਨੀ ਨੂੰ ਚੌਥੇ ਸਥਾਨ ''ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ : ਜ਼ਹੀਰ

09/19/2018 8:44:29 AM

ਮੁੰਬਈ— ਭਾਰਤ ਅਤੇ ਪਾਕਿਸਤਾਨ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕਿਹਾ ਕਿ ਤਜਰਬੇ ਨੂੰ ਦੇਖਦੇ ਹੋਏ ਮਹਿੰਦਰ ਸਿੰਘ ਧੋਨੀ ਨੂੰ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਖੱਬੇ ਹੱਥ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਮੰਨਿਆ ਕਿ ਇੰਗਲੈਂਡ ਖਿਲਾਫ ਅੰਤਿਮ ਟੈਸਟ 'ਚ ਸੈਂਕੜਾ ਲਗਾਉਣ ਨਾਲ ਕੇ.ਐੱਲ. ਰਾਹੁਲ ਦਾ ਇਸ ਟੂਰਨਾਮੈਂਟ 'ਚ ਹੌਸਲਾ ਵਧੇਗਾ। 

ਜ਼ਹੀਰ ਨੇ ਪੱਤਰਕਾਰਾਂ ਨੂੰ ਕਿਹਾ, ''ਵਿਸ਼ਵ ਕੱਪ ਨੂੰ ਧਿਆਨ 'ਚ ਰਖਦੇ ਹੋਏ ਮੈਨੂੰ ਲਗਦਾ ਹੈ ਕਿ ਚੌਥੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਧੋਨੀ ਜਿਹੇ ਖਿਡਾਰੀ ਨੂੰ ਆਉਣਾ ਚਾਹੀਦਾ ਹੈ। ਇਹ ਕਾਫੀ ਅਹਿਮ ਸਥਾਨ ਹੈ ਜਿੱਥੇ ਹਾਲਾਤ ਦੇ ਮੁਤਾਬਕ ਦਬਾਅ ਝੱਲਣਾ ਹੁੰਦਾ ਹੈ।'' ਭਾਰਤ ਲਈ 92 ਟੈਸਟ ਅਤੇ 200 ਇਕ ਰੋਜ਼ਾ ਮੈਚ ਖੇਡ ਚੁੱਕੇ ਇਸ ਗੇਂਦਬਾਜ਼ ਨੇ ਕਿਹਾ, ''ਅਜੇ ਤੱਕ ਭਾਰਤੀ ਟੀਮ ਉਨ੍ਹਾਂ ਮੈਚਾਂ ਨੂੰ ਜਿੱਤਦੀ ਆਈ ਹੈ ਜਿਸ 'ਚ ਉਸ ਨੂੰ ਚੰਗੀ ਸ਼ੁਰੂਆਤ ਮਿਲਦੀ ਹੈ। ਅਜਿਹੀਆਂ ਸਥਿਤੀਆਂ 'ਚ ਜਿੱਥੇ ਟੀਮ ਨੂੰ ਸਹੀ ਸ਼ੁਰੂਆਤ ਨਹੀਂ ਮਿਲਦੀ ਹੈ ਉੱਥੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ।''