ਵਿਆਹ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਸਕਦੈ ਯੁਜਵੇਂਦਰ ਚਾਹਲ

04/14/2020 3:09:51 AM

ਨਵੀਂ ਦਿੱਲੀ - ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਹਰ ਕਿਸੇ ਦੀ ਤਰ੍ਹਾਂ ਲਾਕਡਾਊਨ ਦੀ ਵਜ੍ਹਾ ਨਾਲ ਘਰ 'ਚ ਹੈ। ਕੋਰੋਨਾ ਵਾਇਰਸ ਕਾਰਣ ਦੇ ਸ਼ਭਰ ਵਿਚ ਲਾਕਡਾਊਨ ਦੀ ਸਥਿਤੀ ਹੈ। ਅਜਿਹੇ ਵਿਚ ਯੁਜਵੇਂਦਰ ਚਾਹਲ ਵੀ ਘਰ 'ਚੋਂ ਬਾਹਰ ਨਹੀਂ ਨਿਕਲ ਰਿਹਾ ਹੈ। ਇਸ ਵਿਚਾਲੇ ਉਹ ਆਪਣੇ ਘਰ ਵਾਲਿਆਂ ਨਾਲ ਜੰਮ ਕੇ ਮਸਤੀ ਜ਼ਰੂਰ ਕਰ ਰਿਹਾ ਹੈ ਪਰ ਉਹ ਕ੍ਰਿਕਟ ਨੂੰ ਵੀ ਮਿਸ ਕਰ ਰਿਹਾ ਹੈ। ਇਸ ਵਿਚਾਲੇ ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਸਕਦਾ ਹੈ। ਦਰਅਸਲ, ਸ਼ਨੀਵਾਰ ਨੂੰ ਯੁਜਵੇਂਦਰ ਚਾਹਲ ਨੇ ਅਭਿਨੇਤਰੀ ਜਾਰਾ ਯਾਸਮੀਨ ਨਾਲ ਇੰਸਟਾਗ੍ਰਾਮ 'ਤੇ ਲਾਈਵ ਚੈਟ ਕੀਤੀ। ਇਸ ਦੌਰਾਨ ਭਾਰਤੀ ਟੀਮ ਦੇ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਕਈ ਚੀਜ਼ਾਂ ਬਾਰੇ ਵਿਚ ਖੁਲਾਸਾ ਕੀਤਾ। ਉਸ ਨੇ ਜਾਰਾ ਯਾਸਮੀਨ ਨੂੰ ਕਿਹਾ ਕਿ ਉਹ ਵਿਆਹ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਸਕਦਾ ਹੈ।
ਹਾਲਾਂਕਿ ਉਹ ਕਦੋਂ ਤੇ ਕਿਸ ਨਾਲ ਵਿਆਹ ਕਰਨ ਵਾਲਾ ਹੈ, ਇਸ ਬਾਰੇ ਵਿਚ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕੀ ਚਾਹਲ ਕਿਸੇ ਨਾਲ ਰਿਲੇਸ਼ਨਸ਼ਿਪ ਵਿਚ ਹੈ, ਇਸਦਾ ਖੁਲਾਸਾ ਵੀ ਉਸ ਨੇ ਨਹੀਂ ਕੀਤਾ। ਯੁਜਵੇਂਦਰ ਚਾਹਲ ਨਾਲ ਜਦੋਂ ਲਾਈਵ ਵੀਡੀਓ ਚੈਟ ਦੌਰਾਨ ਯਾਸਮੀਨ ਨੇ ਉਸ ਦੇ ਵਿਆਹ ਦੇ ਪਲਾਨ ਬਾਰੇ ਪੁੱਛਿਆ ਤਾਂ ਇਸਦੇ ਜਵਾਬ ਵਿਚ ਯੁਜਵੇਂਦਰ ਚਾਹਲ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਪਰ ਇਹ ਸਾਰਿਆਂ ਲਈ ਇਕ ਸਰਪ੍ਰਾਈਜ਼ ਹੋ ਸਕਦਾ ਹੈ। ਹਾਲਾਂਕਿ ਪਹਿਲਾਂ ਚਾਹਲ ਨੇ ਜਾਰਾ ਤੋਂ ਪੁੱਛਿਆ ਸੀ ਕਿ ਤੁਹਾਡਾ ਵਿਆਹ ਦਾ ਕੀ ਪਲਾਨ ਹੈ ਪਰ ਜਾਰਾ ਨੇ ਕਾਊਂਟਰ ਸਵਾਲ ਕਰਦੇ ਹੋਏ ਚਾਹਲ ਤੋਂ ਹੀ ਪੁੱਛ ਲਿਆ ਕਿ ਪਹਿਲਾਂ ਤੁਸੀਂ ਦੱਸੋ। ਜਾਰਾ ਨਾਲ ਚੈਟ ਕਰਦੇ ਸਮੇਂ ਚਾਹਲ ਨੇ ਕਾਫੀ ਮਸਤੀ ਵੀ ਕੀਤੀ। 

Gurdeep Singh

This news is Content Editor Gurdeep Singh