ਯੁਵਰਾਜ ਦੇ 6 ਛੱਕਿਆਂ ਦੇ ਰਿਕਾਰਡ ਨੂੰ ਤੋੜਨਾ ਚਾਹੁੰਦੈ ਹਾਰਦਿਕ ਪੰਡਯਾ

07/31/2017 11:50:27 PM

ਗਾਲੇ— ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਯੁਵਰਾਜ ਸਿੰਘ ਦੇ ਇਕ ਓਵਰ 'ਚ 6 ਛੱਕਿਆਂ ਨੂੰ ਤੋੜਨਾ ਚਾਹੁੰਦੈ ਹੈ। ਹਾਰਦਿਕ ਪੰਡਯਾ ਨੇ ਦੱਸਿਆ ਕਿ ਇਸ 'ਤੇ ਗੰਭੀਰਤਾ 'ਤੇ ਵਿਚਾਰ ਨਹੀਂ ਕੀਤਾ ਹੈ ਪਰ ਯੁਵਰਾਜ ਸਿੰਘ ਦੇ ਇਕ ਓਵਰ 'ਚ 6 ਛੱਕੇ ਲਗਾਉਣ ਦੀ ਉਪਲੱਬਧੀ ਹਾਸਲ ਕਰਨਾ ਚਹੁੰਦਾ ਹਾਂ। ਭਾਰਤੀ ਟੀਮ ਦੇ ਖਿਡਾਰੀ ਚੇਤੇਸ਼ਵਰ ਪੁਜਾਰਾ ਨੂੰ ਵੀ ਲੱਗਦਾ ਹੈ ਕਿ ਉਹ ਕੌਮਾਂਤਰੀ ਕ੍ਰਿਕਟ 'ਚ ਇਸ ਤਰ੍ਹਾਂ ਕਰਨ ਵਾਲੇ ਦੂਸਰੇ ਭਾਰਤੀ ਬਣ ਸਕਦੇ ਹਨ। ਪੰਡਯਾ ਨੇ ਕਿਹਾ ਕਿ ਮੈਂ ਇਕ ਓਵਰ 'ਚ 6 ਛੱਕੇ ਲਗਾਉਣ ਦੇ ਬਾਰੇ 'ਚ ਨਹੀਂ ਸੋਚ ਸਕਦਾ। ਮੈਂ 3 ਗੇਂਦਾਂ 'ਚ 3 ਛੱਕੇ ਲਗਾਏ ਸੀ ਪਰ ਚੌਥਾ ਛੱਕਾ ਲਗਾਉਣ 'ਚ ਕਾਮਯਾਬ ਨਹੀਂ ਹੋ ਸਕਿਆ। ਕਿਉਂਕਿ ਇਸ ਦੀ ਜਰੂਰਤ ਨਹੀਂ ਸੀ। ਜੇਕਰ ਕਿਸੇ ਦਿਨ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਮੈਂ 6 ਗੇਦਾਂ 'ਤੇ ਛੱਕੇ ਲਗਾ ਸਕਦਾ ਹਾਂ ਤਾਂ ਮੈਂ ਇਸ ਤਰ੍ਹਾਂ ਜ਼ਰੂਰ ਕਰੂਗਾ। ਸ਼੍ਰੀਲੰਕਾ ਖਿਲਾਫ ਟੈਸਟ ਕ੍ਰਿਕਟ 'ਚ ਪੰਡਯਾ ਨੇ ਆਪਣੇ ਪਹਿਲੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਬੱਲੇਬਾਜ਼ੀ ਦੇ ਦੌਰਾਨ 49 ਗੇਂਦਾਂ 'ਚ 50 ਦੌੜਾਂ ਬਣਾਈਆਂ ਸਨ 'ਤੇ ਮੈਨੂੰ ਲੱਗਾ ਕਿ ਮੈਂ ਟੈਸਟ ਨਹੀਂ ਬਲਕਿ ਵਨਡੇ 'ਚ ਬੱਲੇਬਾਜ਼ੀ ਕਰ ਰਿਹਾ ਹਾਂ।