ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ

12/15/2020 2:28:07 PM

ਨਵੀਂ ਦਿੱਲੀ : ਭਾਰਤ ਨੂੰ 2011 ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਇਹ ਧਮਾਕੇਦਾਰ ਆਲਰਾਊਂਡਰ ਫਿਰ ਤੋਂ ਕ੍ਰਿਕਟ 'ਚ ਵਾਪਸੀ ਕਰ ਰਿਹੈ ਹੈ। ਦਰਅਸਲ 10 ਜਨਵਰੀ ਤੋਂ ਸਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦਾ ਆਗਾਜ਼ ਹੋਣ ਵਾਲਾ ਹੈ। ਇਸ ਟੂਰਨਾਮੈਂਟ ਲਈ ਯੁਵਰਾਜ ਸਿੰਘ ਨੂੰ ਪੰਜਾਬ ਦੀ 30 ਸੰਭਾਵਿਕ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2019 ਵਿਚ ਯੁਵੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਫਿਰ ਉਨ੍ਹਾਂ ਨੇ ਕ੍ਰਿਕਟ ਵਿਚ ਵਾਪਸੀ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਣਾ ਚਾਹੁੰਦੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ​ਲਈ ਲੁਧਿਆਣਾ ਵਿਚ 18 ਦਸੰਬਰ ਤੋਂ ਅਭਿਆਸ ਕੈਂਪ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: ਬਬੀਤਾ ਫੋਗਾਟ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ, ਕਿਹਾ- 'ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਕੀਤਾ ਹਾਈਜੈਕ'

 

 
 
 
 
View this post on Instagram
 
 
 
 
 
 
 
 
 
 
 

A post shared by Yuvraj Singh (@yuvisofficial)



ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਯੁਵਰਾਜ ਨੇ ਕੈਨੇਡਾ ਵਿਚ ਹੋਈ ਗਲੋਬਲ ਟੀ20 ਲੀਗ ਵਿਚ ਹਿੱਸਾ ਲਿਆ ਸੀ। 39 ਸਾਲ ਦੇ ਯੁਵਰਾਜ ਸਿੰਘ ਤੋਂ ਪੀ.ਸੀ.ਏ. ਸਕੱਤਰ ਪੁਨੀਤ ਬਾਲੀ ਨੇ ਸੰਨਿਆਸ ਤੋਂ ਵਾਪਸੀ ਦੀ ਅਪੀਲ ਕੀਤੀ ਸੀ ਤਾਂਕਿ ਉਹ ਟੀਮ ਦੇ ਨੌਜਵਾਨਾਂ ਦਾ ਮਾਰਗਦਰਸ਼ਨ ਕਰ ਸਕਣ। ਪੀ.ਸੀ.ਏ. ਸਕੱਤਰ ਪੁਨੀਤ ਬਾਲੀ ਦੀ ਗੱਲ ਨੂੰ ਮੰਣਦੇ ਹੋਏ ਯੁਵਰਾਜ ਸਿੰਘ ਨੇ ਬੀ.ਸੀ.ਸੀ.ਆਈ. ਅਤੇ ਸੌਰਵ ਗਾਂਗੁਲੀ ਤੋਂ ਘਰੇਲੂ ਕ੍ਰਿਕਟ ਵਿਚ ਖੇਡਣ ਨੂੰ ਲੈ ਕੇ ਇਜਾਜ਼ਤ ਮੰਗੀ ਸੀ, ਜਿਸ ਨੂੰ ਸਵਾਕੀਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ICC ਬੀਬੀਆਂ ਦੇ ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ ਅਤੇ ਕਦੋਂ ਹੋਵੇਗਾ ਫਾਈਨਲ

cherry

This news is Content Editor cherry