ਗਲੋਬਲ ਟੀ20 ਲੀਗ ਤੋਂ ਬਾਅਦ ਹੁਣ ਇਸ ਵਿਦੇਸ਼ੀ ਲੀਗ 'ਚ ਹਿੱਸਾ ਲੈ ਸਕਦੇ ਹਨ ਯੁਵਰਾਜ

08/08/2019 5:04:03 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਧਾਕੜ ਆਲਰਾਊਂਡਰ ਰਹੇ ਯੁਵਰਾਜ ਸਿੰਘ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਤੋਂ ਬਾਅਦ ਅਜਕੱਲ ਗਲੋਬਲ ਟੀ-20 ਲੀਗ 'ਚ ਲੰਬੇ-ਲੰਬੇ ਛੱਕੇ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਪਰ ਹੁਣ ਯੁਵਰਾਜ ਸਿੰਘ ਨੂੰ ਉਨ੍ਹਾਂ ਦੀ ਵੱਧਦੀ ਲੋਕਪ੍ਰਿਅਤਾ ਦੇ ਕਾਰਨ ਆਬੂ-ਧਾਬੀ ਦੀ ਟੀ-10 ਟੀਮ 'ਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਦਰਅਸਲ, ਟੀ 10 ਲੀਗ ਦੇ ਸੰਸਥਾਪਕ ਸ਼ਾਜੀ ਉਲ ਮੁਲਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਯੁਵਰਾਜ ਸਿੰਘ, ਅੰਬਾਤੀ ਰਾਇਡੂ ਤੇ ਇਰਫਾਨ ਪਠਾਨ ਦੇ ਨਾਲ ਗੱਲ ਹੋਈ ਹੈ।
ਉਲ ਮੁਲਕ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ ਤਿੰਨਾਂ ਕ੍ਰਿਕਟਰਾਂ ਤੋਂ ਇਲਾਵਾ ਸਪਿਨ ਦਿੱਗਜ ਹਰਭਜਨ ਸਿੰਘ ਨਾਲ ਵੀ ਗੱਲਬਾਤ ਕਰ ਰਹੇ ਹਨ। ਜੇਕਰ ਹਰਭਜਨ ਇਸ ਲੀਗ ਨਾਲ ਜੁੜਣਗੇ ਤਾਂ ਇਸ ਦੀ ਲੋਕਪ੍ਰਿਅਤਾ ਹੋਰ ਵੱਧਣ ਦੇ ਪੂਰੇ ਆਸਾਰ ਹਨ। ਦੱਸ ਦੇਈਏ ਕਿ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ, ਆਰ. ਪੀ ਸਿੰਘ ਤੇ ਪ੍ਰਵੀਨ ਤਾਂਬੇ ਵੀ ਪਿਛਲੇ ਸਾਲ ਟੀ-10 ਲੀਗ 'ਚ ਖੇਡੇ ਸਨ।  ਮੁਲਕ ਦਾ ਸਾਫ਼ ਕਹਿਣਾ ਹੈ ਕਿ ਅਸੀਂ ਵੱਡੇ ਖਿਡਾਰੀਆਂ ਤੋਂ ਉਨ੍ਹਾਂ ਦੇ ਪਸੰਦੀਦਾ ਬੱਲੇਬਾਜ਼ੀ ਕ੍ਰਮ ਤਕ ਪੁੱਛ ਰਹੇ ਹਾਂ। ਹਾਲਾਂਕਿ ਮੁਲਕ ਨੇ ਇਹ ਗੱਲ ਸਾਫ਼ ਨਹੀਂ ਕੀਤੀ ਕਿ ਯੁਵਰਾਜ ਸਿੰਘ ਨੂੰ ਕਿਸ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਇਸ ਦੇ ਲਈ ਟੀ-10 ਫਰੈਂਚਾਈਜੀਜ਼ 'ਚ ਆਪਸੀ ਸਹਿਮਤੀ ਹੋਣੀ ਬੇਹੱਦ ਜਰੂਰੀ ਹੈ। ਫਿਲਹਾਲ ਯੁਵਰਾਜ ਸਿੰਘ ਅਜੇ ਗਲੋਬਲ ਟੀ- 20 ਕਨਾਡਾ ਲੀਗ ਦਾ ਹਿੱਸਾ ਹਨ। ਉਹ ਟੋਰੰਟੋ ਰਾਇਲਜ਼ ਦੇ ਕਪਤਾਨ ਵੀ ਹਨ। ਹੁਣ ਤਕ ਸੀਰੀਜ਼ 'ਚ ਖੇਡੇ ਗਏ ਮੁਕਾਬਲਿਆਂ 'ਚ ਉਹ 2 ਵਾਰ ਵਿੰਟੇਜ ਯੁਵਰਾਜ ਸਿੰਘ ਦੇ ਆਪਣੇ ਪ੍ਰਸ਼ੰਸਕਾਂ ਨੂੰ ਦਰਸ਼ਨ ਕਰਾ ਚੁੱਕੇ ਹਨ।