BCCI ਦੇ ਫ਼ੈਸਲੇ ਤੋਂ ਪਰੇਸ਼ਾਨ ਯੁਵਰਾਜ ਸਿੰਘ, ਪਿਤਾ ਯੋਗਰਾਜ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

01/01/2021 12:14:53 PM

ਨਵੀਂ ਦਿੱਲੀ: ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਘਰੇਲੂ ਕ੍ਰਿਕਟ ਵਿੱਚ ਆਪਣੀ ਵਾਪਸੀ ਦੀ ਉਮੀਦ ਕੀਤੀ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਸ ਦੀ ਇਜਾਜ਼ਤ ਨਹੀਂ ਦਿੱਤੀ। ਦਰਅਸਲ ਬੋਰਡ ਦੇ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਖਿਡਾਰੀ ਕਿਸੇ ਵੀ ਵਿਦੇਸ਼ੀ ਲੀਗ ਦਾ ਹਿੱਸਾ ਬਣ ਜਾਂਦਾ ਹੈ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਜਾਂ ਘਰੇਲੂ  ਕ੍ਰਿਕਟ ਵਿੱਚ ਵਾਪਸੀ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ :  ਨਵੇਂ ਸਾਲ ’ਤੇ ਸਸਤਾ ਸੋਨਾ ਖ਼ਰੀਦਣ ਦਾ ਆਖ਼ਰੀ ਮੌਕਾ, ਜਲਦ ਚੁੱਕੋ ਫ਼ਾਇਦਾ

ਦੱਸ ਦੇਈਏ ਕਿ ਯੁਵਰਾਜ ਸਿੰਘ ਇਸ ਮਹੀਨੇ ਤੋਂ ਸ਼ੁਰੂ ਹੋ ਰਹੀ ਸਯਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਦੇ 30 ਖਿਡਾਰੀਆਂ ਵਿੱਚ ਸ਼ਾਮਲ ਸਨ ਪਰ ਬੀ.ਸੀ.ਸੀ.ਆਈ. ਨੇ ਉਸ ਨੂੰ ਖੇਡਣ ਦੀ ਮਨਜੂਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ : ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)

ਯੋਗਰਾਜ ਸਿੰਘ ਨੇ ਕਿਹਾ ਕਿ, ‘ਜੇਕਰ ਯੁਵਰਾਜ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਨੌਜਵਾਨ ਖਿਡਾਰੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮੈਨੂੰ ਇਸ ਦੇ ਪਿੱਛੇ ਸਹੀ ਕਾਰਨ ਪਤਾ ਨਹੀਂ ਹੈ ਅਤੇ ਮੈਂ ਇਸ ਬਾਰੇ ਯੁਵੀ ਨਾਲ ਗੱਲ ਕਰਾਂਗਾ, ਪਰ ਇਹ ਪੂਰੀ ਤਰ੍ਹਾਂ ਨਾਲ ਬੀ.ਸੀ.ਸੀ.ਆਈ. ਦਾ ਫ਼ੈਸਲਾ ਹੈ। ਮੈਨੂੰ ਲੱਗਦਾ ਹੈ ਕਿ ਸੇਵਾ ਮੁਕਤ ਖਿਡਾਰੀਆਂ ਨੂੰ ਵਾਪਸ ਆਉਣ ਅਤੇ ਉਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਖੇਡਣ ਲਈ ਕਾਫ਼ੀ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਜੋ ਸੀਨੀਅਰ ਖਿਡਾਰੀਆਂ ਤੋਂ ਬਹੁਤ ਕੁੱਝ ਸਿੱਖ ਸਕਦੇ ਹਨ।’

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

ਯੋਗਰਾਜ ਸਿੰਘ ਨੇ ਕਿਹਾ ਕਿ, ‘ਮੈਨੂੰ ਲੱਗਦਾ ਹੈ ਕਿ ਯੁਵੀ ਲਈ ਨੌਜਵਾਨ ਖਿਡਾਰੀਆਂ ਨਾਲ ਖੇਡਣਾ ਮਹੱਤਵਪੂਰਨ ਹੈ। ਆਈ.ਪੀ.ਐਲ. ਤੋਂ ਪਹਿਲਾਂ ਇਕ ਕੈਂਪ ਦੌਰਾਨ ਉਸ ਨੂੰ ਨੌਜਵਾਨਾਂ ਨਾਲ ਖੇਡਣ ਲਈ ਕਿਹਾ ਗਿਆ ਸੀ ਪਰ ਯੁਵੀ ਨੇ ਕਿਹਾ ਕਿ ਉਹ ਹੁਣ ਬਜ਼ੁਰਗ ਹੋ ਗਿਆ ਹੈ ਪਰ ਮੈਂ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਉਸ ਨਾਲ ਖੇਡਣਾ ਚਾਹੀਦਾ ਹੈ। ਫਿਰ ਉਸ ਨੇ 4-5 ਪਾਰੀਆਂ ਖੇਡੀਆਂ ਅਤੇ ਉਹ ਚੰਗਾ ਲੱਗਿਆ। ਜਦੋਂ ਕਿ ਮੁੰਡੇ ਹੈਰਾਨ ਸਨ ਅਤੇ ਸੋਚ ਰਹੇ ਸਨ ਕਿ ਉਹ ਅੱਜ ਵੀ ਇਸ ਤਰ੍ਹਾਂ ਦੇ ਪੱਧਰ ’ਤੇ ਇੰਨੀ ਚੰਗੀ ਤਰ੍ਹਾਂ ਕਿਵੇਂ ਖੇਡ ਸਕਦੇ ਹਨ?’

ਦੱਸਣਯੋਗ ਹੈ ਕਿ ਯੁਵੀ ਸੰਨਿਆਸ ਦੀ ਘੋਸ਼ਣਾ ਦੇ ਬਾਅਦ ਗਲੋਬਲ ਟੀ20 ਕੈਨੇਡਾ ਅਤੇ ਟੀ10 ਲੀਗ ਵਿੱਚ ਹਿੱਸਾ ਲੈ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਸੰਨਿਆਸ ਤੋਂ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry