ਯੁਵਰਾਜ ਨੇ ਦੱਸਿਆ ਉਸ ਖਿਡਾਰੀ ਦਾ ਨਾਂ ਜੋ ਤੋੜ ਸਕਦਾ ਹੈ ਉਨ੍ਹਾਂ ਦਾ ਇਹ ਵੱਡਾ ਟੀ20 ਰਿਕਾਰਡ

05/14/2020 11:15:05 AM

ਸਪੋਰਟਸ ਡੈਸਕ— ਹਾਲ ਹੀ ’ਚ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਸਟਾਇਲੀਸ਼ ਬੱਲੇਬਾਜ਼ ਕੇ. ਐੱਲ. ਰਾਹੁਲ. ਤੋਂ ਪੁੱਛਿਆ ਗਿਆ ਕਿ ਯੁਵਰਾਜ ਸਿੰਘ ਦਾ ਸਭ ਤੋਂ ਤੇਜ਼ ਟੀ-20 ਅਰਧ ਸੈਂਕੜੇ ਦਾ ਰਿਕਾਰਡ ਕੌਣ ਤੋੜ ਸਕਦਾ ਹੈ। ਟਵਿਟਰ ’ਤੇ ਪ੍ਰਸ਼ਸੰਕ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੇ. ਐੱਲ ਰਾਹੁਲ ਨੇ ਆਪਣਾ ਨਾਂ ਲਿਆ ਸੀ,  ਪਰ ਹੁਣ ਯੁਵਰਾਜ ਸਿੰਘ ਨੇ ਆਪਣੇ ਆਪ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ। ਯੁਵਰਾਜ ਸਿੰਘ ਨੇ ਆਪਣੇ ਇਸ ਰਿਕਾਰਡ ਨੂੰ ਤੋੜਨ ਵਾਲੇ ਖਿਡਾਰੀ ਹਾਰਦਿਕ ਪੰਡਯਾ ਨੂੰ ਚੁਣਿਆ ਹੈ। 

ਯੁਵੀ ਨੂੰ ਲੱਗਦਾ ਹੈ ਕਿ ਵਰਤਮਾਨ ਭਾਰਤੀ ਕ੍ਰਿਕਟ ਟੀਮ ’ਚੋਂ ਹਾਰਦਿਕ ਪੰਡਯਾ ਕਿ ਅਜਿਹੇ ਖਿਡਾਰੀ ਹਨ, ਜੋ ਉਨ੍ਹਾਂ ਦੇ ਸਭ ਤੋਂ ਤੇਜ਼ ਟੀ-20 ਅਰਧ ਸੈਂਕੜਾ ਦੇ ਰਿਕਾਰਡ ਨੂੰ ਤੋੜ ਸੱਕਦੇ ਹਨ। ਯੁਵਰਾਜ ਸਿੰਘ ਨੇ 2007 ਦੇ ਟੀ-20 ਵਰਲਡ ਕੱਪ ’ਚ 12 ਗੇਂਦਾਂ ’ਚ ਅਰਧ ਸੈਂਕੜਾ ਲਾ ਕੇ ਵਰਲਡ ਰਿਕਾਰਡ ਬਣਾਇਆ ਸੀ, ਜਿਨੂੰ ਹੁਣ ਤਕ ਕੋਈ ਖਿਡਾਰੀ ਨਹੀਂ ਤੋੜ ਸਕਿਆ ਹੈ। ਆਪਣੇ ਇਸ ਅਰਧ ਸੈਂਕੜੇ ’ਚ ਯੁਵੀ ਨੇ ਇੰਗਲੈਂਡ ਖਿਲਾਫ ਸਟੂਅਰਟ ਬਰਾਡ ਦੇ ਇਕ ਓਵਰ ’ਚ ਲਗਾਤਾਰ 6 ਛੱਕੇ ਲਾਏ ਸਨ। ਇਸ ਦੌਰਾਨ ਉਨ੍ਹਾਂ ਦੀ ਐਂਡਿ੍ਰਊ ਫਲਿੰਟਾਫ ਨਾਲ ਕੁਝ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਯੁਵੀ ਨੇ ਬਰਾਡ ਦੇ ਓਵਰ ’ਚ 6 ਛੱਕੇ ਜੜ ਦਿੱਤੇ ਸਨ। 

ਯੁਵਰਾਜ ਸਿੰਘ ਨੇ ਇੰਗਲੈਂਡ ਖਿਲਾਫ ਉਸ ਮੈਚ ’ਚ ਤਿੰਨ ਚੌਕਿਆਂ ਅਤੇ 7 ਛੱਕਿਆਂ ਦੇ ਨਾਲ 16 ਗੇਂਦਾਂ ’ਚ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਕਈ ਖਿਡਾਰੀ ਯੁਵਰਾਜ ਸਿੰਘ ਦੇ ਇਸ ਰਿਕਾਰਡ ਦੇ ਕੋਲ ਪੁੱਜੇ ਹਨ, ਪਰ ਹੁਣ ਤਕ ਉਸ ਨੂੰ ਤੋੜ ਨਹੀਂ ਸਕੇ। ਅਜਿਹੇ ’ਚ ਯੁਵਰਾਜ ਸਿੰਘ ਨੂੰ ਲੱਗਦਾ ਹੈ ਕਿ ਹਾਰਦਿਕ ਪੰਡਯਾ ਉਨ੍ਹਾਂ ਦਾ 12 ਗੇਂਦਾਂ ’ਚ ਟੀ-20 ਅਰਧ ਸੈਂਕੜੇ ਦੇ ਰਿਕਾਰਡ ਨੂੰ ਤੋੜ ਸਕਦਾ ਹੈ।

Davinder Singh

This news is Content Editor Davinder Singh