ਯੁਵਰਾਜ-ਹਰਭਜਨ ਨੇ ਬਚਪਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਯੁਵੀ ਦੀ ਕੈਪਸ਼ਨ ਦੇਖ ਨਹੀਂ ਰੋਕ ਸਕੋਗੇ ਹਾਸਾ

01/30/2020 1:31:35 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ 2011 ਦਾ ਕ੍ਰਿਕਟ ਵਰਲਡ ਕੱਪ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਇਨ੍ਹੀ ਦਿਨੀ ਆਪਣੇ ਬਚਪਨ ਨੂੰ ਯਾਦ ਕਰ ਰਹੇ ਹਨ। ਇਨ੍ਹਾਂ ਦੋਵਾਂ ਸਟਾਰ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਯੁਵਰਾਜ ਸਿੰਘ ਨੇ ਆਪਣੇ ਭਰਾ-ਭੈਣਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਮਜ਼ੇਦਾਰ ਕੈਪਸ਼ਨ ਦਿੱਤੀ ਹੈ।

ਜਦੋਂ ਤੁਹਾਡੇ ਭਰਾ ਬਦਬੂ ਛੱਡਦੇ ਹਨ ਤਾਂ ਤੁਸੀਂ ਤਾਜ਼ੀ ਹਵਾ ਲੈਣ ਦੀ ਕੋਸ਼ਿਸ਼ ਕਰਦੇ ਹੋ। ਇਸ ਦੌਰਾਨ ਭੈਣਾਂ ਇਸ ਦਾ ਮਜ਼ਾ ਲੈ ਰਹੀਆਂ ਹੁੰਦੀਆਂ ਹਨ, ਕਿਉਂਕਿ ਉਹ ਇਸ ਦੀ ਆਦੀ ਹੋ ਚੁੱਕੀਆਂ ਹੁੰਦੀਆਂ ਹਨ। ਬਚਪਨ ਦੀਆਂ ਯਾਦਾਂ।

ਉੱਧਰ ਹਰਭਜਨ ਸਿੰਘ ਨੇ ਵੀ ਆਪਣੇ ਪੁਰਾਣੇ ਦੋਸਤਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਉਸ ਨੇ ਕੈਪਸ਼ਨ ਦਿੱਤੀ ਹੈ, ''ਯਾਰ ਅਣਮੁੱਲੇ''।

ਦੱਸ ਦਈਏ ਕਿ ਯੁਵਰਾਜ ਸਿੰਘ ਬੀਤੇ ਸਾਲ ਹੀ ਕ੍ਰਿਕਟ ਜਗਤ ਤੋਂ ਸੰਨਿਆਸ ਲੈ ਚੁੱਕੇ ਹਨ। ਯੁਵਰਾਜ ਹੁਣ ਟੋਰੰਟੋ ਟੀ-20 ਲੀਗ ਅਤੇ ਆਬੂਧਾਬੀ ਟੀ-10 ਲੀਗ ਦਾ ਹਿੱਸਾ ਹਨ। ਉੱਥੇ ਹੀ ਹਰਭਜਨ ਇਨ੍ਹੀ ਕ੍ਰਿਕਟ ਕੁਮੈਂਟਰੀ ਅਤੇ ਬਤੌਰ ਕ੍ਰਿਕਟ ਐਕਸਪਰਟ ਕੰਮ ਕਰਨ 'ਚ ਰੁੱਝੇ ਹਨ।