ਯੁਵਰਾਜ ਮੇਰੇ ਰੋਲ ਮਾਡਲ ਵਰਗਾ, ਮੈਨੂੰ ਦੱਸਿਆ ਕਿਵੇਂ ਖੇਡਣਾ : ਦੀਪਕ ਹੁੱਡਾ

12/05/2017 11:16:46 PM

ਮੁੰਬਈ— ਪਹਿਲੀ ਵਾਰ ਭਾਰਤੀ ਟੀ-20 'ਚ ਚੁਣੇ ਹਏ ਆਲਰਾਊਂਡਰ ਦੀਪਕ ਹੁੱਡਾ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਖਿਡਾਰੀ ਯੁਵਰਾਜ ਸਿੰਘ ਤੋਂ ਬਹੁਤ ਕੁੱਝ ਸਿੱਖਿਆ ਹੈ। ਬੜੌਦਾ ਦੇ ਕਪਤਾਨ 22 ਸਾਲਾ ਹੁੱਡਾ ਨੇ 31 ਪਹਿਲੀ ਕਲਾਸ ਮੈਚਾਂ 'ਚ 2208 ਦੌੜਾਂ ਬਣਾਈਆਂ ਹਨ। ਘਰੇਲੂ ਟੂਰਨਾਮੈਟ 'ਚ ਯੁਵਰਾਜ ਦੇ ਖਿਲਾਫ ਖੇਡਦੇ ਰਹੇ ਹਨ ਤੇ ਆਈ. ਪੀ. ਐੱਲ. ਹੈਦਰਾਬਾਦ ਦੇ ਨਾਲ ਇਕ ਹੀ ਡਰੈਸਿੰਗ ਰੂਮ 'ਚ ਰਹੇ ਹਨ।
ਯੁਵੀ ਮੇਰੇ ਲਈ ਰੋਲ ਮਾਡਲ ਵਰਗਾ
ਰੋਹਤਕ 'ਚ ਜੰਮੇ ਹੁੱਡਾ ਨੇ ਕਿਹਾ ਯੁਵੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿੱਦਾ ਖੇਡਦੇ ਹਨ, ਕਿੱਦਾ ਵੱਖ-ਵੱਖ ਸਥਿਤੀਆਂ 'ਚ ਬੱਲੇਬਾਜ਼ੀ ਕਰਨੀ ਹੈ। ਉਹ ਮੇਰੇ ਮਜਬੂਤ ਪੱਖ ਦੇ ਵਾਰੇ 'ਚ ਗੱਲ ਕਰਦੇ ਹਨ। ਮੇਰੀ ਕਮਜ਼ੋਰੀਆਂ ਦੇ ਵਾਰੇ 'ਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਯੁਵੀ ਪਾ ਮੇਰੇ ਲਈ ਰੋਲ ਮਾਡਲ ਵਰਗਾ ਹੈ। 2 ਸਾਲ 'ਚ ਮੈਂ ਬਹੁਤ ਕੁੱਝ ਸਿੱਖਿਆ ਹੈ। ਹੁੱਡਾ ਨੇ ਪਿਛਲੇ ਸਾਲ ਯੁਵਰਾਜ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਖਿਲਾਫ 293 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਯੁਵਰਾਜ ਨੇ ਵੀ ਦੋਹਰਾ ਸੈਂਕੜਾ ਲਗਾਇਆ।