ਸੁਸ਼ਮਾ ਦੀ ਮਦਦ ਤੋਂ ਬਾਅਦ ਨੌਜਵਾਨ ਮੁੱਕੇਬਾਜ਼ ਨੇ ਜਿੱਤਿਆ ਚਾਂਦੀ ਤਮਗਾ

12/17/2017 2:59:15 AM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮਦਦ ਨਾਲ ਪਾਸਪੋਰਟ ਮਿਲਣ ਤੋਂ ਬਾਅਦ ਭਾਰਤ ਦੀ ਨੌਜਵਾਨ ਮੁੱਕੇਬਾਜ਼ ਝਲਕ ਤੋਮਰ (15) ਨੇ ਯੂਕ੍ਰੇਨ ਦੇ ਵਾਲੇਰੀਆ ਡੇਮਯਾਨੋਵਾ ਯਾਦਗਾਰੀ ਟੂਰਨਾਮੈਂਟ 'ਚ ਚਾਂਦੀ ਤਮਗਾ ਆਪਣੇ ਨਾਂ ਕੀਤਾ। ਟੂਰਨਾਮੈਂਟ ਲਈ 54 ਕਿ. ਗ੍ਰਾ. ਵਰਗ 'ਚ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੀ ਜੂਨੀਅਰ ਰਾਸ਼ਟਰੀ ਚੈਂਪੀਅਨ ਝਲਕ ਦਾ ਪਾਸਪੋਰਟ ਸਮੇਂ 'ਤੇ ਨਹੀਂ ਆਇਆ ਤੇ ਉਸ ਦੇ ਟੂਰਨਾਮੈਂਟ 'ਚ ਹਿੱਸਾ ਲੈਣ 'ਤੇ ਸ਼ੱਕ ਬਣ ਗਿਆ ਸੀ।