ਜੈਸਵਾਲ ਨੇ ਤੋੜਿਆ ਪੁਜਾਰਾ ਦਾ 14 ਸਾਲ ਪੁਰਾਣਾ ਅੰਡਰ-19 ਵਰਲਡ ਕੱਪ ਦਾ ਇਹ ਵੱਡਾ ਰਿਕਾਰਡ

02/13/2020 12:38:59 PM

ਸਪੋਰਸਟ ਡੈਸਕ— ਭਾਰਤ ਦੇ ਓਪਨਰ ਯਸ਼ਸਵੀ ਜੈਸਵਾਲ ਲਈ ਬੀਤੇ ਐਤਵਾਰ ਨੂੰ ਪੋਚੇਫਸਟਰੂਮ 'ਚ ਬੰਗਲਾਦੇਸ਼ ਖਿਲਾਫ ਅੰਡਰ-19 ਵਰਲਡ ਕੱਪ ਦਾ ਫਾਈਨਲ ਇਕ ਯਾਦਗਾਰ ਮੈਚ ਬਣ ਗਿਆ। ਜੈਸਵਾਲ ਨੇ ਇਸ ਮੈਚ ਦੇ ਦੌਰਾਨ ਭਾਰਤ ਦੇ ਚੇਤੇਸ਼ਵਰ ਪੁਜਾਰਾ ਦਾ ਅੰਡਰ-19 ਵਰਲਡ ਕੱਪ ਦਾ 14 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇਸ ਦੇ ਨਾਲ ਹੀ ਉਹ ਭਾਰਤ ਵੱਲੋਂ ਇਕ ਅੰਡਰ-19 ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ।

 
ਜੈਸਵਾਲ ਨੇ ਤੋੜਿਆ 14 ਸਾਲ ਪੁਰਾਣਾ ਰਿਕਾਰਡ
ਜੈਸਵਾਲ ਨੇ ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ 'ਚ ਵਰਲਡ ਕੱਪ 'ਚ 5 ਮੈਚਾਂ 'ਚ 1 ਸੈਂਕੜਾ ਅਤੇ 3 ਅਰਧ ਸੈਂਕੜੇ ਦੀ ਮਦਦ ਨਾਲ 312 ਦੌੜਾਂ ਬਣਾਈਆਂ ਸਨ। ਜੈਸਵਾਲ ਨੇ ਜਿਵੇਂ ਹੀ ਪਾਰੀ ਦੇ 21ਵੇਂ ਓਵਰ 'ਚ ਸ਼ੋਰਿਫੁਲ ਇਸਲਾਮ ਦੀ ਗੇਂਦ 'ਤੇ 1 ਦੌੜ ਲੈ ਕੇ ਸਕੋਰ ਨੂੰ 38 'ਤੇ ਪਹੁੰਚਾਇਆ ਤਾਂ ਉਸ ਦੇ ਇਸ ਵਰਲਡ ਕੱਪ 'ਚ 350 ਦੌੜਾਂ ਵੀ ਪੂਰੀਆਂ ਕਰ ਲਈਆਂ। ਇਸਦੇ ਨਾਲ ਉਸ ਨੇ ਪੁਜਾਰਾ ਦਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ 14 ਸਾਲ ਪੁਰਾਣਾ ਰਿਕਾਰਡ ਤੋੜਦਾ ਹੋਇਆ ਉਹ ਅੰਡਰ-19 ਵਰਲਡ ਕੱਪ 'ਚ ਭਾਰਤ ਵੱਲੋਂ ਦੂਜੇ ਸਥਾਨ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੇ 2006 ਅੰਡਰ-19 ਵਰਲਡ ਕਪ 'ਚ 349 ਦੌੜਾਂ ਬਣਾਈਆਂ ਸਨ। ਇਸ ਮਾਮਲੇ 'ਚ ਸ਼ਿਖਰ ਧਵਨ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਉਨ੍ਹਾਂ ਨੇ 2004 'ਚ 505 ਦੌੜਾਂ ਬਣਾਈਆਂ ਸਨ।

 
ਸੈਂਕੜੇ ਦੀ ਬਦੌਲਤ ਪਾਕਿਸਤਾਨ 'ਤੇ ਦਰਜ ਕੀਤੀ ਸੀ ਜਿੱਤ
ਉਸ ਨੇ 121 ਗੇਂਦਾਂ ਦਾ ਸਾਹਮਣਾ ਕਰ 8 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਇਸ ਦੇ ਨਾਲ ਉਸ ਦੇ ਇਸ ਵਰਲਡ ਕੱਪ 'ਚ 6 ਮੈਚਾਂ 'ਚ 100 ਦੀ ਔਸਤ ਨਾਲ ਕੁਲ 400 ਦੌੜਾਂ ਹੋ ਗਈਆਂ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਜੈਸਵਾਲ ਨੇ ਇਸ ਵਰਲਡ ਕੱਪ 'ਚ ਸ਼ਾਨਦਾਰ ਫ਼ਾਰਮ ਰਿਹਾ ਹੈ। ਇਸ ਵਰਲਡ ਕੱਪ ਦੇ ਸੈਮੀਫਾਈਨਲ 'ਚ ਪਾਕਿਸਤਾਨ ਖਿਲਾਫ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ ਸੀ। ਉਸ ਦੀ ਇਸ ਪਾਰੀ ਦੀ ਵਜ੍ਹਾ ਕਰਕੇ ਭਾਰਤ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ 'ਤੇ 10 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ ਸੀ। ਇਕ ਅੰਡਰ-19 ਵਰਲਡ ਕੱਪ 'ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ
505 ਦੌੜਾਂ - ਸ਼ਿਖਰ ਧਵਨ (2004)
400 ਦੌੜਾਂ - ਯਸ਼ਸਵੀ ਜੈਸਵਾਲ (2020)
349 ਦੌੜਾਂ - ਚੇਤੇਸ਼ਵਰ ਪੁਜਾਰਾ (2006) 
262 ਦੌੜਾਂ - ਤਨਮਏ ਸ਼੍ਰੀਵਾਸਤਵ (2008)