WWE ਨੇ ਭਾਰਤ ਦੇ ਮਹਾਨ ਰੈਸਲਰ ਦਾਰਾ ਸਿੰਘ ਨੂੰ ਇਸ ਖਾਸ ਐਵਾਰਡ ਨਾਲ ਨਵਾਜ਼ਿਆ

04/09/2018 1:40:07 PM

ਨਵੀਂ ਦਿੱਲੀ (ਬਿਊਰੋ)— ਡਬਲਿਊ. ਡਬਲਿਊ. ਈ. ਨੇ ਮਹਾਨ ਭਾਰਤੀ ਰੈਸਲਰ ਦਾਰਾ ਸਿੰਘ ਨੂੰ 'ਹਾਲ ਆਫ ਫੇਮ ਦਾ ਲੈਗੇਸੀ ਵਿੰਗ' 'ਚ ਸ਼ਾਮਲ ਕੀਤਾ ਹੈ। ਦਾਰਾ ਸਿੰਘ ਵਲੋਂ ਰੈਸਲਿੰਗ ਦੀ ਦੁਨੀਆ 'ਚ ਕੀਤੇ ਗਏ ਸ਼ਾਨਦਾਰ ਕਮ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਇਸ ਬੇਹਦ ਖਾਸ ਐਵਾਰਡ ਨਾਲ ਨਵਾਜਿਆ ਗਿਆ ਹੈ। ਸਵਰਗੀਏ ਦਾਰਾ ਸਿੰਘ ਦੇ ਪੱਤਰ ਬਿੰਦੂ ਦਾਰਾ ਸਿੰਘ ਨੇ ਟਵਿੱਟਰ ਦੇ ਜਰੀਏ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।