WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ

06/17/2021 7:59:28 PM

ਜਲੰਧਰ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ਦੇ ਮੈਦਾਨ 'ਤੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਦੌਰਾਨ 10 ਵੱਡੇ ਰਿਕਾਰਡ ਬਣ ਸਕਦੇ ਹਨ। ਦੋਵਾਂ ਟੀਮਾਂ ਦੇ ਖਿਡਾਰੀ ਇਸ ਅਹਿਮ ਮੁਕਾਬਲੇ ਦੇ ਲਈ ਤਿਆਰ ਹਨ। ਖਾਸ ਗੱਲ ਇਹ ਹੈ ਕਿ ਜੋ ਵੀ ਖਿਡਾਰੀ ਇਸ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਹੇਗਾ ਉਹ ਕ੍ਰਿਕਟ ਕਰੀਅਰ ਵਿਚ ਕੁਝ ਰਿਕਾਰਡ ਤੋੜ ਕੇ ਖਾਸ ਮੁਕਾਮ ਤੱਕ ਪਹੁੰਚ ਜਾਵੇਗਾ ਜੋਕਿ ਯਾਦਗਾਰ ਹੋਵੇਗਾ। ਦੇਖੋ ਫਾਈਨਲ 'ਚ ਕਿਹੜੇ ਰਿਕਾਰਡ ਬਣ ਸਕਦੇ ਹਨ।
ਆਈ. ਸੀ. ਸੀ. ਇਵੈਂਟ 'ਚ 5 ਮੈਚ ਨਿਊਜ਼ੀਲੈਂਡ ਜਿੱਤਿਆ-


ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਜਦੋਂ ਵੀ ਆਈ. ਸੀ. ਸੀ. ਇਵੈਂਟ 'ਚ ਆਹਮੋ-ਸਾਹਮਣੇ ਹੁੰਦੀ ਹੈ ਤਾਂ ਕੀਵੀਆਂ ਦਾ ਪਲੜਾ ਹਮੇਸ਼ਾ ਤੋਂ ਭਾਰੀ ਰਿਹਾ ਹੈ। ਭਾਰਤੀ ਟੀਮ-20 ਵਿਸ਼ਵ ਕੱਪ 'ਚ 2 ਵਾਰ ਤਾਂ ਵਿਸ਼ਵ ਕੱਪ ਵਿਚ ਇਕ ਵਾਰ ਹਾਰ ਚੁੱਕੀ ਹੈ। ਆਖਰੀ ਵਾਰ ਭਾਰਤੀ ਟੀਮ ਨਿਊਜ਼ੀਲੈਂਡ ਤੋਂ 2003 ਦੇ ਵਿਸ਼ਵ ਕੱਪ 'ਚ ਜਿੱਤੀ ਸੀ।
ਕੋਹਲੀ ਬਣਾ ਸਕਦੇ ਹਨ ਰਿਕਾਰਡ
ਵਿਰਾਟ ਕੋਹਲੀ ਨੇ ਭਾਰਤ ਦੇ ਲਈ 2008 ਵਿਚ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ ਪਰ ਉਹ ਇਕ ਰਿਕਾਰਡ 'ਚ ਸਰਫਰਾਜ ਅਹਿਮਦ ਤੋਂ ਪਿੱਛੇ ਹਨ। ਸਰਫਰਾਜ ਨੇ 2006 ਦਾ ਅੰਡਰ-19 ਵਿਸ਼ਵ ਕੱਪ ਆਪਣੀ ਟੀਮ ਨੂੰ ਜਿਤਾਉਣ ਤੋਂ ਇਲਾਵਾ 2017 ਦੀ ਚੈਂਪੀਅਨਸ ਟਰਾਫੀ ਵੀ ਜਿੱਤੀ ਸੀ।
ਭਾਰਤੀ ਟੀਮ ਦਾ 11ਵਾਂ ਫਾਈਨਲ
ਭਾਰਤੀ ਟੀਮ ਦਾ ਆਈ. ਸੀ. ਸੀ. ਈਵੈਂਟਸ ਵਿਚ ਇਹ 11ਵਾਂ ਫਾਈਨਲ ਹੋਵੇਗਾ। ਜਦਕਿ ਆਸਟਰੇਲੀਆ ਟੀਮ 10 ਵਾਰ ਇਹ ਕਾਰਨਾਮਾ ਕਰ ਚੁੱਕੀ ਹੈ।
ਅਸ਼ਵਿਨ ਦੇ ਕੋਲ ਹੈ ਵੱਡਾ ਮੌਕਾ


ਰਵੀਚੰਦਰਨ ਅਸ਼ਵਿਨ ਦੇ ਨਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਹੁਣ 67 ਵਿਕਟਾਂ ਹਨ। ਚਾਰ ਵਿਕਟਾਂ ਹਾਸਲ ਕਰਨ ਦੇ ਨਾਲ ਹੀ ਉਹ ਲੀਡਿੰਗ ਵਿਕਟਟੇਕਰ ਬਣ ਜਾਣਗੇ। ਉਹ ਸਟੁਅਰਡ ਬਰਾਡ (69) ਅਤੇ ਪੈਟ ਕਮਿੰਸ (70) ਨੂੰ ਪਿੱਛੇ ਛੱਡਣਗੇ।
ਰੋਹਿਤ ਦੇ ਕੋਲ ਵੀ ਹੈ ਖਾਸ ਮੌਕਾ



ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਅਜੇ ਬੇਨ ਸਟੋਕਸ (31) ਦੇ ਨਾਂ ਹੈ। ਰੋਹਿਤ ਪੰਜ ਛੱਕੇ ਲਗਾ ਕੇ ਪਹਿਲਾ ਸਥਾਨ ਹਾਸਲ ਕਰ ਸਕਦੇ ਹਨ। ਉਹ ਇਕ ਸੈਂਕੜਾ ਲਗਾ ਕੇ ਚੈਂਪੀਅਨਸ਼ਿਪ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਲਬੁਸ਼ੇਨ ਦੇ ਰਿਕਾਰਡ ਦੀ ਬਰਾਬਰੀ ਕਰ ਸਕਦੇ ਹਨ।
ਟਿਮ ਸਾਊਦੀ ਦੀਆਂ 600 ਵਿਕਟਾਂ !
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਦੇ ਨਾਂ ਇੰਟਰਨੈਸ਼ਨਲ ਕ੍ਰਿਕਟ ਵਿਚ 598 ਵਿਕਟਾਂ ਦਰਜ ਹਨ। ਦੋ ਵਿਕਟਾਂ ਹਾਸਲ ਕਰਨ ਦੇ ਨਾਲ ਹੀ ਉਹ ਨਿਊਜ਼ੀਲੈਂਡ ਵਲੋਂ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਜਾਣਗੇ। ਪਹਿਲੇ ਨੰਬਰ 'ਤੇ 705 ਵਿਕਟਾਂ ਦੇ ਨਾਲ ਡੇਨੀਅਲ ਵਿਟੋਰੀ ਹੈ।
ਰੋਸ ਟੇਲਰ ਪਹਿਲੇ ਕ੍ਰਿਕਟਰ ਬਣਨਗੇ


ਨਿਊਜ਼ੀਲੈਂਡ ਵਲੋਂ ਰੋਸ ਟੇਲਰ ਦੇ ਨਾਂ 'ਤੇ 17996 ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਹੈ। ਉਹ ਚਾਰ ਦੌੜਾਂ ਬਣਾਉਂਦੇ ਹੀ ਨਿਊਜ਼ੀਲੈਂਡ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਜਾਣਗੇ, ਜਿਨ੍ਹਾਂ ਨੇ 18 ਹਜ਼ਾਰ ਦਾ ਅੰਕੜਾ ਪਾਰ ਕੀਤਾ।
ਅਸ਼ਵਿਨ ਦੂਜੇ ਸਭ ਤੋਂ ਸਫਲ ਸਪਿਨਰ
ਭਾਰਤੀ ਸਪਿਨਰ ਰਵੀ ਅਸ਼ਵਿਨ ਦੇ ਨਾਂ 78 ਟੈਸਟ ਵਿਚ 409 ਵਿਕਟਾਂ ਦਰਜ ਹਨ। ਉਹ ਕਪਿਲ ਦੇਵ 414 ਅਤੇ ਹਰਭਜਨ ਸਿੰਘ ਦੀਆਂ 417 ਵਿਕਟਾਂ ਦੇ ਰਿਕਾਰਡ ਨੂੰ ਤੋੜਨ ਦੇ ਨੇੜੇ ਹਨ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਹ ਅਨਿਲ ਕੁੰਬਲੇ (619) ਦੇ ਬਾਅਦ ਦੂਜੇ ਸਭ ਤੋਂ ਸਫਲ ਗੇਂਦਬਾਜ਼ ਬਣ ਜਾਣਗੇ।
ਕੋਹਲੀ ਵੀ ਨਿਕਲ ਜਾਣਗੇ ਅੱਗੇ
ਬਤੌਰ ਕਪਤਾਨ ਵਿਰਾਟ ਕੋਹਲੀ ਦੇ ਲਈ ਇਹ 61ਵਾਂ ਟੈਸਟ ਹੋਵੇਗਾ। ਅਜਿਹਾ ਕਰ ਉਹ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਤੋੜਨਗੇ। ਧੋਨੀ ਨੇ 60 ਮੈਚਾਂ ਵਿਚ ਕਪਤਾਨੀ ਕੀਤੀ ਸੀ।
ਕੇਨ ਵਿਲੀਅਮਸਨ ਦੇ ਸੈਂਕੜੇ ਦਾ ਇੰਤਜ਼ਾਰ


ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੇ ਨਾਂ 7895 ਦੌੜਾਂ ਹਨ। ਉਹ 105 ਦੌੜਾਂ ਬਣਾਉਂਦੇ ਹੀ 8 ਹਜ਼ਾਰ ਤੱਕ ਪਹੁੰਚ ਜਾਣਗੇ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸਟੇਫਿਨ ਫਲਮਿੰਗ ਨੇ 11561 ਦੌੜਾਂ ਬਣਾਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh