ਭਾਰਤੀ ਮਹਿਲਾ ਪਹਿਲਵਾਨਾਂ ਨੇ ਕੁਸ਼ਤੀ 'ਚ ਦਿਖਾਇਆ ਦਮ, ਜਿੱਤੇ ਇੰਨੇਂ ਤਮਗੇ

05/26/2019 11:02:28 AM

ਨਵੀਂ ਦਿੱਲੀ- ਭਾਰਤੀ ਮਹਿਲਾ ਪਹਿਲਵਾਨਾਂ ਨੇ ਇਟਲੀ ਦੀ ਸਸਾਰੀ ਸਿਟੀ ਵਿਚ ਚੱਲ ਰਹੀ ਸਸਾਰੀ ਸਿਟੀ ਮਾਤਿਓ ਪੇਲਿਕੋਨ ਮੈਮੋਰੀਅਲ ਵਰਲਡ ਰੈਂਕਿੰਗ ਸੀਰੀਜ਼ ਕੁਸ਼ਤੀ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਸੋਨ, 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤ ਲਿਆ। ਸੀਮਾ ਨੇ 50 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਜਿੱਤਿਆ, ਜਦਕਿ ਪੂਜਾ ਢਾਂਡਾ ਨੇ 57 ਕਿ. ਗ੍ਰਾ. ਵਿਚ ਚਾਂਦੀ ਤੇ ਮੰਜੂ ਕੁਮਾਰੀ ਨੇ 59 ਕਿ. ਗ੍ਰਾ. ਵਿਚ ਚਾਂਦੀ ਤਮਗਾ ਜਿੱਤਿਆ। ਦਿਵਿਆ ਕਾਕਰਾਨ ਨੇ 68 ਕਿ. ਗ੍ਰਾ. ਵਿਚ ਕਾਂਸੀ ਤਮਗਾ ਹਾਸਲ ਕੀਤਾ ਪਰ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ 62 ਕਿ. ਗ੍ਰਾ. ਦੇ ਕੁਆਲੀਫਿਕੇਸ਼ਨ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।