ਪਹਿਲਵਾਨ ਸੋਮਵੀਰ ਨੇ 86 ਕਿ.ਗ੍ਰਾ ਵਰਗ ''ਚ ਭਾਰਤ ਨੂੰ ਦਿਵਾਇਆ ਕਾਂਸੀ ਤਗਮਾ

04/14/2018 2:27:54 PM

ਜਲੰਧਰ— 86 ਕਿ,ਗ੍ਰਾ ਵਰਗ 'ਚ ਭਾਰਤੀ ਪਹਿਲਵਾਨ ਸੋਮਵੀਰ ਨੇ ਚੰਗੀ ਸ਼ੁਰੂਆਤ ਤਾਂ ਕੀਤੀ ਪਰ ਲੈਅ ਬਿਗੜਨ ਦੇ ਕਾਰਨ ਉਨ੍ਹਾਂ ਨੂੰ ਸਿਰਫ ਕਾਂਸੀ ਤਗਮੇ ਨਾਲ ਹੀ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਸੋਮਵੀਰ ਨੇ ਕਿਆਬਾਤੀ ਦੇ ਟੇਈਬੋਂਟਾਗਾਰੋ ਕੂਕ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤਾ ਸੀ। ਪਰ ਅਗਲੇ ਹੀ ਮੈਚ 'ਚ ਪਾਕਿਸਤਾਨ ਦੇ ਪਹਿਲਵਾਨ ਮੁਹੰਮਦ ਇਨਾਮ ਤੋਂ 10-0 ਨਾਲ ਹਾਰਨ ਦੇ ਬਾਅਦ ਉਹ ਗੋਲਡ ਦੀ ਰੇਸ ਤੋਂ ਬਾਹਰ ਹੋ ਗਏ।
ਕਾਂਸੀ ਦੇ ਲਈ ਸੋਮਵੀਰ ਦਾ ਮੁਕਾਬਲਾ ਕਨਾਡਾ ਦੇ ਪਹਿਲਵਾਨ ਐਲੇਕਜ਼ੈਂਡਰ ਮੂਰ ਨਾਲ ਸੀ। ਦੋਨਾਂ 'ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਸੋਮਵੀਰ ਨੇ ਕੁਝ ਚੰਗੇ ਦਾਅ ਲਗਾ ਕੇ 2-1 ਨਾਲ ਪਹਿਲਾਂ ਰਾਊਂਡ ਸਮਾਪਤ ਕੀਤਾ। ਇਸਦੇ ਬਾਅਦ ਦੂਸਰੇ ਰਾਊਂਡ 'ਚ ਉਹ ਮੂਰ 'ਤੇ ਹੋਰ ਵੀ ਹਾਵੀ ਹੁੰਦਾ ਨਜ਼ਰ ਆਇਆ। ਪਰ ਮੂਰ ਨੇ ਵੀ ਵਾਪਸੀ ਕਰਦੇ ਹੋਏ ਸਕੋਰ 3-3 'ਤੇ ਲਿਆ ਖੜ੍ਹਾ ਕੀਤਾ।
ਜਿਵੇਂ-ਜਿਵੇਂ ਸਮੇਂ ਲੰਘਦਾ ਗਿਆ ਦੋਨਾਂ ਪਹਿਲਵਾਨਾਂ ਨੇ ਦਾਅ ਲਗਾਉਣੇ ਤੇਜ਼ ਕਰ ਦਿੱਤੇ। ਸੋਮਵੀਰ ਕੁਝ ਚੰਗੇ ਮੂਵ ਲਗਾ ਕੇ ਆਪਣੀ ਲੀਡ 5-3 ਤੱਕ ਲੈ ਗਏ। ਰਾਊਂਡ ਖਤਮ ਹੋਣ 'ਚ ਜਦੋਂ ਇਕ ਮਿੰਟ ਤੋਂ ਘੱਟ ਸਮਾਂ ਬਚਿਆ ਸੀ ਉਦੋਂ ਕਨਾਡਾ ਦੇ ਪਹਿਲਵਾਨ ਹਿੰਮਤ ਹਾਰਦੇ ਹੋਏ ਨਜ਼ਰ ਆਏ। ਸੋਮਵੀਰ ਨੇ ਇਸਦਾ ਫਾਇਦਾ ਉਠਾਉਂਦੇ ਹੋਏ ਲੀਡ 7-3 ਕਰ ਲਈ। ਜੋਕਿ ਅੰਤ ਤੱਕ ਜਾਰੀ ਰਹੀ।