ਪਹਿਲਵਾਨ ਸਿਮਰਨ ਨੇ ਜਿੱਤਿਆ ਚਾਂਦੀ ਤਮਗਾ

10/15/2018 1:45:51 AM

ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨ ਸਿਮਰਨ ਨੇ ਤੀਜੀਆਂ ਯੂਥ ਓਲੰਪਿਕ ਖੇਡਾਂ ਵਿਚ ਐਤਵਾਰ ਕੁਸ਼ਤੀ ਦੇ 43 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਦੇਸ਼ ਲਈ ਚਾਂਦੀ ਤਮਗਾ ਜਿੱਤਿਆ। 
ਸਿਮਰਨ ਨੂੰ ਕੁਸ਼ਤੀ ਵਿਚ ਮਹਿਲਾਵਾਂ ਦੇ 43 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਅਮਰੀਕਾ ਦੀ ਐਮਿਲੀ ਸ਼ਿਲਸਨ ਨੇ 11-6 ਨਾਲ ਹਰਾਇਆ, ਜਿਸ ਨਾਲ ਭਾਰਤੀ ਪਹਿਲਵਾਨ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਸਿਮਰਨ ਸਾਲ 2017 ਦੀ ਕੈਡੇਟ ਵਰਲਡ ਚੈਂਪੀਅਨਸ਼ਿਪ ਵਿਚ  40 ਕਿ. ਗ੍ਰਾ. ਵਰਗ ਵਿਚ ਕਾਂਸੀ ਤਮਗਾ ਜਿੱਤ ਚੁੱਕੀ ਹੈ, ਜਦਕਿ ਸ਼ਿਲਸਨ ਨੇ ਇਸੇ ਸਾਲ ਕੈਡੇਟ ਵਿਸ਼ਵ ਚੈਂਪੀਅਨਸ਼ਿਪ ਵਿਚ 43 ਕਿ. ਗ੍ਰਾ. ਦਾ ਸੋਨਾ ਜਿੱਤਿਆ ਸੀ। ਭਾਰਤ ਦਾ ਯੂਥ ਓਲੰਪਿਕ ਖੇਡਾਂ ਵਿਚ ਇਹ ਪੰਜਵਾਂ ਚਾਂਦੀ ਤਮਗਾ ਹੈ, ਜਦਕਿ ਉਸ ਦੇ ਖਾਤੇ ਵਿਚ ਤਿੰਨ ਸੋਨ ਤਮਗੇ ਵੀ ਹਨ।