ਰੈਸਲਰ ਰੌਂਡਾ ਰੌਜ਼ੀ ਨੇ ਪ੍ਰੈਗਨੈਂਸੀ ਦੀ ਖਬਰ ਦੇ ਕੇ ਫੈਨਜ਼ ਨੂੰ ਮੁਸ਼ਕਿਲ ''ਚ ਪਾਇਆ

04/18/2019 3:41:14 AM

ਜਲੰਧਰ - ਯੂ. ਐੱਫ. ਸੀ. ਤੋਂ ਬਾਅਦ ਡਬਲਯੂ. ਡਬਲਯੂ. ਈ. 'ਚ ਧਮਾਲ ਮਚਾਉਣ ਵਾਲੀ ਫਾਈਟਰ ਰੌਂਡਾ ਰੌਜ਼ੀ ਮਾਂ ਬਣਨ ਵਾਲੀ ਹੈ। ਬੀਤੇ ਦਿਨੀਂ ਰੈਸਲਮੇਨੀਆ ਈਵੈਂਟ 'ਚ ਬੈਕੀ ਲਿੰਚ ਹੱਥੋਂ ਹਾਰਨ ਵਾਲੀ ਰੌਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਟ੍ਰੇਵਿਸ ਨਾਲ ਇਕ ਫੋਟੋ ਪਾਈ ਹੈ, ਜਿਸ 'ਚ ਉਸ ਨੇ ਪ੍ਰੈਗਨੈਂਟ ਹੋਣ ਦੀ ਖਬਰ ਦਿੱਤੀ ਹੈ। ਹਾਲਾਂਕਿ ਰੌਂਡਾ ਰੌਜ਼ੀ ਵਲੋਂ ਪਾਈ ਗਈ ਉਕਤ ਪੋਸਟ ਉਸ ਦੇ ਫੈਨਜ਼ ਨੂੰ ਥੋੜ੍ਹਾ ਗੁੰਮਰਾਹ ਵੀ ਕਰਦੀ ਹੈ। ਉਸ ਦੇ ਇਕ ਫੈਨ ਨੇ ਲਿਖਿਆ ਹੈ ਕਿ ਤੁਹਾਡੇ ਸੁਨੇਹੇ ਨਾਲ ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਪ੍ਰੈਗਨੈਂਟ ਹੋਣ ਵਾਲੇ ਹੋ, ਅਜੇ ਹੋਏ ਨਹੀਂ ਹੋ। ਤੁਹਾਡੀ ਪੋਸਟ ਮੁਸ਼ਕਿਲ 'ਚ ਪਾ ਰਹੀ ਹੈ। ਇਸ ਨੂੰ ਸਪੱਸ਼ਟ ਕਰੋ। ਹਾਲਾਂਕਿ ਅਜੇ ਰੌਂਡਾ ਦੀ ਇਸ 'ਤੇ ਕੋਈ ਸਫਾਈ ਆਈ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਰੌਂਡਾ ਬੀਤੇ ਕੁਝ ਸਮੇਂ ਤੋਂ ਡਬਲਯੂ. ਡਬਲਯੂ. ਈ. ਤੋਂ ਹਟਣ ਦੀ ਗੱਲ ਕਰ ਰਹੀ ਸੀ, ਇਹ ਉਸੇ ਕ੍ਰਮ ਤਹਿਤ ਪਲਾਨਿੰਗ ਹੋ ਸਕਦੀ ਹੈ।

ਬੀਤੇ ਦਿਨੀਂ ਰੌਂਡਾ ਦੇ ਯੂ-ਟਿਊਬ 'ਤੇ ਚੱਲਦੇ ਸ਼ੋਅ 'ਰੌਂਡਾ ਆਨ ਦਿ ਰੋਡ' ਕਾਰਨ ਖੂਬ ਵਿਵਾਦ ਹੋਇਆ ਸੀ। ਇਸ 'ਚ ਰੌਂਡਾ ਡਬਲਯੂ. ਡਬਲਯੂ. ਈ. ਦੇ ਰੈਸਲਰ ਨੂੰ ਗਾਲ੍ਹਾਂ ਕੱਢਦੀ ਹੋਈ ਦਿਸ ਰਹੀ ਸੀ। ਰੌਂਡਾ ਦਾ ਕਹਿਣਾ ਸੀ ਕਿ ਇਥੇ ਸਾਰੇ ਰੈਸਲਰ ਦਿਖਾਵੇ ਲਈ ਲੜਦੇ ਹਨ। ਰੌਂਡਾ ਦੇ ਪ੍ਰੈਗਨੈਂਟ ਹੋਣ ਦੀ ਖਬਰ ਆਉਣ ਤੋਂ ਬਾਅਦ ਡਬਲਯੂ. ਡਬਲਯੂ. ਈ. ਮੁਸ਼ਕਿਲ 'ਚ ਵੀ ਫਸ ਗਿਆ ਹੈ। ਦਰਅਸਲ, ਰੌਂਡਾ ਨੇ ਡਬਲਯੂ. ਡਬਲਯੂ. ਈ. ਦੇ ਨਾਲ 2021 ਤੱਕ ਕੰਟਰੈਕਟ ਕੀਤਾ ਹੋਇਆ ਸੀ। ਅਜਿਹੀ ਹਾਲਤ 'ਚ ਉਨ੍ਹਾਂ ਦੇ ਪ੍ਰੈਗਨੈਂਟ ਹੋਣ ਨਾਲ ਪ੍ਰਬੰਧਨ ਨੂੰ ਵੱਡਾ ਨੁਕਸਾਨ ਹੋਣ ਦਾ ਵੀ ਅੰਦਾਜ਼ਾ ਹੈ।

Gurdeep Singh

This news is Content Editor Gurdeep Singh