TT ਗਾਰਮੈਂਟਸ ਨੇ ਦੁਨੀਆ ਦੇ ਨੰਬਰ-1 ਪਹਿਲਵਾਨ ਬਜਰੰਗ ਪੁਨੀਆ ਨੂੰ ਬਣਾਇਆ ਬ੍ਰਾਂਡ ਅੰਬੈਸਡਰ

06/27/2019 10:52:34 PM

ਮੁੰਬਈ- ਟੀ. ਟੀ. ਲਿਮਟਿਡ ਨੇ ਦੁਨੀਆ ਦੇ ਨੰਬਰ-1 ਪਹਿਲਵਾਨ ਬਜਰੰਗ ਪੁਨੀਆ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਸਾਈਨ ਕੀਤਾ ਹੈ। ਕੁਸ਼ਤੀ ਇਕ ਅਜਿਹੀ ਖੇਡ ਹੈ ਜੋ ਤਾਕਤ, ਹੌਸਲੇ ਅਤੇ ਬੁੱਧੀਮਤਾ ਦਾ ਪ੍ਰਤੀਕ ਹੈ। ਇਹ ਖੇਡ ਮਰਦਾਂ ਅਤੇ ਖਾਸ ਕਰ ਕੇ ਹਿੰਦੀ ਹਾਰਟਲੈਂਡ 'ਚ ਕਾਫੀ ਮਸ਼ਹੂਰ ਹੈ। ਟੀ. ਟੀ. ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਕੇ. ਜੈਨ ਨੇ ਦੱਸਿਆ ਕਿ ਉਹ ਇਨਰਵੀਅਰ ਕੈਟਾਗਿਰੀ ਦੇ ਹੋਰ ਬ੍ਰਾਂਡਾਂ ਵਾਂਗ ਫਿਲਮੀ ਹੀਰੋ ਚੁਣਨ ਦੀ ਥਾਂ ਕਿਸੇ 'ਅਸਲੀ ਹੀਰੋ' ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣਾ ਚਾਹੁੰਦੇ ਸਨ। ਬਜਰੰਗ ਪੁਨੀਆ ਨੇ ਏਸ਼ੀਅਨ ਗੇਮਸ ਅਤੇ ਵਰਲਡ ਚੈਂਪੀਅਨਸ਼ਿਪ 'ਚ ਜਿੱਤ ਹਾਸਲ ਕੀਤੀ ਹੈ ਅਤੇ ਉਹ ਓਲੰਪਿਕ 'ਚ ਗੋਲਡ ਮੈਡਲ ਦੇ ਉੱਚ ਦਾਅਵੇਦਾਰ ਹਨ। ਟੀ. ਟੀ. ਲਿਮਟਿਡ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਇਨਰਵੀਅਰ ਕੈਜ਼ੂਅਲ ਵੀਅਰ ਅਤੇ ਐਕਟਿਵ ਵੀਅਰ ਦੀ ਰੇਂਜ ਪੇਸ਼ ਕਰਦੀ ਹੈ। ਟੀ. ਟੀ. ਦੇ ਉਤਪਾਦ ਰਿਟੇਲ ਚੇਨ, ਈ. ਬੀ. ਓਜ਼ ਦੇ ਮਾਧਿਅਮ ਰਾਹੀਂ ਟੀ. ਵੀ. ਬਾਜ਼ਾਰ ਅਤੇ ਡਿਸਟ੍ਰੀਬਿਊਟਰਾਂ/ਹੋਲਸੇਲਰ ਦੇ ਮਾਧਿਅਮ ਰਾਹੀਂ ਉਪਲੱਬਧ ਹਨ। ਇਹ ਟੀ. ਟੀ. ਦੇ ਨਾਂ ਨਾਲ ਇਨਰਵੀਅਰ ਅਤੇ ਹਾਈ ਫਲਾਇਰ ਦੇ ਨਾਂ ਨਾਲ ਕੈਜ਼ੂਅਲ/ਐਕਟਿਵ ਵੀਅਰ ਵੇਚਦਾ ਹੈ।

Gurdeep Singh

This news is Content Editor Gurdeep Singh