ਜ਼ਖਮੀ ਵਿਰਾਟ ਹੋ ਸਕਦਾ ਹੈ ਹੋਰ ਵੀ ਖਤਰਨਾਕ : ਬੇਲਿਸ

08/16/2018 11:11:09 PM

ਨਾਟਿੰਘਮ— ਇੰਗਲੈਂਡ ਦੇ ਕੋਚ ਟ੍ਰੇਵਰ ਬੇਲਿਸ ਦਾ ਮੰਨਣਾ ਹੈ ਕਿ ਪਿੱਠ ਦੀ ਸੱਟ ਤੋਂ ਠੀਕ ਹੋ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਟੈਸਟ ਸੀਰੀਜ਼ ਦੇ ਤੀਜੇ ਮੈਚ 'ਚ ਹੋਰ ਜ਼ਿਆਦਾ ਖਤਰਨਾਕ ਹੋਣਗੇ। ਕੋਹਲੀ ਦੂਜੇ ਟੈਸਟ ਦੇ ਚੌਥੇ ਦਿਨ ਖੇਤਰ ਦੀ ਰੱਖਿਆ ਲਈ ਮੈਦਾਨ 'ਤੇ ਨਹੀਂ ਆਏ। ਉਨ੍ਹਾਂ ਨੇ ਹਾਲਾਂਕਿ ਦੂਜੀ ਪਾਰੀ 'ਚ ਅਸਹਜ ਹੋਣ ਤੋਂ ਬਾਅਦ ਵੀ ਬੱਲੇਬਾਜ਼ੀ ਕੀਤੀ। ਬੇਲਿਸ ਨੇ ਕਿਹਾ ਕਿ ਉਹ ਕੋਹਲੀ ਦੀ ਫਿੱਟਨੈਸ ਨੂੰ ਲੈ ਕੇ ਚਿੰਤਿਤ ਨਹੀਂ ਹੈ। ਉਨ੍ਹਾਂ ਨੇ ਕਿਹਾ ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਉਹ ਜ਼ਿਆਦਾ ਖਤਰਨਾਕ ਖਿਡਾਰੀ ਹੋਵੇਗਾ। ਪਹਿਲਾਂ ਵੀ ਇਸ ਤਰ੍ਹਾਂ ਕਈ ਖਿਡਾਰੀ ਹੋਏ ਹਨ ਜੋ ਸੱਟ ਦੇ ਨਾਲ ਖੇਡਦੇ ਹਨ। ਉਹ ਦੌੜਾਂ ਬਣਾ ਰਹੇ ਹਨ ਤੇ ਵਿਕਟਾਂ ਹਾਸਲ ਕਰਦੇ ਹਨ। 


ਉਨ੍ਹਾਂ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਇਸ ਸਥਿਤੀ 'ਚ ਉਹ ਜ਼ਿਆਦਾ ਧਿਆਨ ਲਗਾ ਕੇ ਖੇਡਣਗੇ ਪਰ ਮੈਂ ਉਸ ਨੂੰ ਸਲਿੱਪ 'ਤੇ ਬਿਨ੍ਹਾਂ ਕਿਸੇ ਸਮੱਸਿਆ ਦੇ ਕੁਝ ਕੈਚ ਕਰਦਿਆ ਦੇਖਿਆ ਹੈ। ਮੈਨੂੰ ਯਕੀਨ ਹੈ ਕਿ ਉਹ ਖੇਡਣਗੇ। ਇਸ ਨਾਲ ਉਸਦੇ ਪ੍ਰਤੀ ਸਾਡੇ ਖੇਡ ਦੇ ਨਜ਼ਰੀਏ 'ਚ ਕੋਈ ਬਦਲਾਅ ਨਹੀਂ ਆਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਟ੍ਰੇਂਟ ਬ੍ਰਿਜ 'ਚ ਹਾਲਾਤ ਲਾਰਡਸ ਵਰਗੇ ਹੀ ਹੋਣਗੇ।