ਵਿਸ਼ਵ ਕੁਆਲੀਫਾਇਰ : ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ

11/13/2019 8:40:18 PM

ਦੁਸ਼ਾਨਬੇ (ਤਜਾਕਿਸਤਾਨ)— ਭਾਰਤੀ ਫੁੱਟਬਾਲ ਟੀਮ ਦੀਆਂ ਨਜ਼ਰਾਂ ਵੀਰਵਾਰ ਨੂੰ ਇਥੇ ਕੜਾਕੇ ਦੀ ਠੰਡ ਵਿਚ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਵਿਸ਼ਵ ਕੱਪ ਦੇ ਅਹਿਮ ਕੁਆਲੀਫਾਇੰਗ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤ ਹਾਸਲ ਕਰਨ 'ਤੇ ਲੱਗੀਆਂ ਹੋਣਗੀਆਂ। ਭਾਰਤ ਨੇ ਅਜੇ ਤੱਕ ਆਪਣੇ ਅਭਿਆਨ ਵਿਚ ਜਿੱਤ ਹਾਸਲ ਨਹੀਂ ਕੀਤੀ ਹੈ ਅਤੇ ਉਸ ਦੇ ਕੋਲ ਅਗਲੇ ਦੌਰ ਦੀਆਂ ਸੰਭਾਵਨਾਵਾਂ ਬਣਾ ਕੇ ਰੱਖਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਭਾਰਤ ਨੇ ਕੁਆਲੀਫਆਈ ਦੇ ਦੂਜੇ ਦੌਰ ਦਾ ਮੁਹਿੰਮ ਆਪਣੇ ਤੋਂ ਉੱਚੀ ਰੈਂਕਿੰਗ ਦੀ ਓਮਾਨ ਵਿਰੁੱਧ ਮਿਲੀ 1-2 ਨਾਲ ਹਾਰ ਤੋਂ ਸ਼ੁਰੂ ਕੀਤਾ, ਇਸ ਤੋਂ ਬਾਅਦ ਉਸ ਨੇ ਦੋਹਾ 'ਚ ਸਤੰਬਰ 'ਚ ਏਸ਼ੀਆਈ ਚੈਂਪੀਅਨ ਕਤਰ ਨਾਲ ਗੋਲ ਰਹਿਤ ਡਰਾਅ ਖੇਡਿਆ। ਪਹਿਲੇ 2 ਮੈਚਾਂ 'ਚ ਦਿਖਾਏ ਗਏ ਪ੍ਰਦਰਸ਼ਨ ਨਾਲ ਤੀਜੇ ਦੌਰ 'ਚ ਜਗ੍ਹਾ ਬਣਾਉਣ ਦੀ ਸੰਭਾਵਨਾਵਾਂ ਬਣੀ ਪਰ 15 ਅਕਤੂਬਰ ਨੂੰ ਕੋਲਕਾਤਾ 'ਚ ਗੁਆਢੀ ਦੇਸ਼ ਬੰਗਲਾਦੇਸ਼ ਨਾਲ 1-1 ਦੇ ਡਰਾਅ ਨੇ ਇਸ ਨੂੰ ਘੱਟ ਕਰ ਦਿੱਤਾ। ਅਫਗਾਨਿਸਤਾਨ ਦੀ ਟੀਮ ਫੀਫਾ ਰੈਂਕਿੰਗ ਵਿਚ 149ਵੇਂ ਸਥਾਨ 'ਤੇ ਕਾਬਜ਼ ਹੈ ਜਦੋਂਕਿ ਭਾਰਤ 106ਵੇਂ ਸਥਾਨ 'ਤੇ ਬਣਿਆ ਹੋਇਆ ਹੈ।

Gurdeep Singh

This news is Content Editor Gurdeep Singh