ਕੋਵਿਡ-19 ਕਾਰਨ ਵਿਸ਼ਵ ਹਾਫ ਮੈਰਾਥਨ ਚੈਂਪੀਅਨਸ਼ਿਪ ਰੱਦ

07/05/2022 4:49:28 PM

ਮੋਨਾਕੋ (ਏਜੰਸੀ) : ਵਿਸ਼ਵ ਐਥਲੈਟਿਕਸ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵ ਹਾਫ ਮੈਰਾਥਨ ਚੈਂਪੀਅਨਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਚੀਨ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੌੜ ਦਾ ਆਯੋਜਨ ਨਹੀਂ ਕਰ ਸਕੇਗਾ। ਐਥਲੈਟਿਕਸ ਦੀ ਗਲੋਬਲ ਗਵਰਨਿੰਗ ਬਾਡੀ ਦੇ ਪ੍ਰਧਾਨ ਸੇਬੇਸਟਿਅਨ ਕੋ ਨੇ ਕਿਹਾ ਕਿ ਨਵੰਬਰ ਵਿੱਚ ਯਾਂਗਜ਼ੂ ਵਿੱਚ ਈਵੈਂਟ ਦਾ ਆਯੋਜਨ ਨਾ ਹੋਣ ਵਿਚ ਚੀਨ ਦੇ ਸਥਾਨਕ ਪ੍ਰਬੰਧਕਾਂ ਦੀ ਕੋਈ ਗ਼ਲਤੀ ਨਹੀਂ ਹੈ। ਇਸ ਦੀ ਥਾਂ 'ਤੇ ਸ਼ਹਿਰ ਨੂੰ 2027 'ਚ ਵਿਸ਼ਵ ਰੋਡ ਰਨਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਿੱਤੀ ਜਾਵੇਗੀ।

ਕੋ ਨੇ ਕਿਹਾ, '(ਵਰਲਡ ਐਥਲੈਟਿਕਸ) ਪਰਿਸ਼ਦ ਦਾ 2027 'ਚ ਯਾਂਗਜ਼ੂ ਨੂੰ ਇਕ ਹੋਰ ਈਵੈਂਟ ਦੀ ਮੇਜ਼ਬਾਨੀ ਦੇਣ ਦਾ ਫ਼ੈਸਲਾ ਆਯੋਜਿਤ ਕਮੇਟੀ 'ਤੇ ਉਸਦੇ ਭਰੋਸੇ ਅਤੇ ਪਹਿਲੇ ਉਪਲਬਧ ਮੌਕੇ 'ਤੇ ਉਥੇ ਵਿਸ਼ਵ ਐਥਲੈਟਿਕਸ ਸੀਰੀਜ਼ ਰੋਡ ਰੇਸਿੰਗ ਈਵੈਂਟ ਦਾ ਆਯੋਜਨ ਕਰਕੇ ਉੱਥੇ ਵਾਪਸੀ ਦੀ ਇੱਛਾ ਦਾ ਸੰਕੇਤ ਹੈ।' ਚੀਨ ਨੇ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ ਅਤੇ ਦੇਸ਼ ਵਿੱਚ ਕੋਵਿਡ-19 ਪਾਜ਼ੇਟਿਵ ਮਾਮਲੇ ਆਉਣ 'ਤੇ ਤਾਲਾਬੰਦੀ ਲਗਾਈ ਹੈ।

cherry

This news is Content Editor cherry