ਆਰਚਰ, ਰਾਏ ਤੇ ਪਾਕਿਸਤਾਨ ''ਤੇ ਆਈ. ਸੀ. ਸੀ. ਨੇ ਲਾਇਆ ਜੁਰਮਾਨਾ

06/04/2019 6:42:49 PM

ਲੰਡਨ— ਇੰਗਲੈਂਡ ਦੇ ਜੋਫਰਾ ਆਰਚਰ ਤੇ ਜੇਸਨ ਰਾਏ 'ਤੇ ਆਈ. ਸੀ. ਸੀ. ਨੇ ਟ੍ਰੇਂਟ ਬ੍ਰਿਜ ਵਿਚ ਖੇਡੇ ਗਏ ਵਿਸ਼ਵਕੱਪ ਮੁਕਾਬਲੇ ਵਿਚ ਖੇਡ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਹੈ ਜਦਕਿ ਵਿਰੋਧੀ ਪਾਕਿਸਤਾਨੀ ਟੀਮ 'ਤੇ ਇਸ ਮੈਚ ਦੌਰਾਨ ਹੌਲੀ ਓਵਰ ਰੇਟ ਲਈ ਜੁਰਮਾਨਾ ਲਾਇਆ ਗਿਆ ਹੈ। 

ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਟ੍ਰੇਂਟ ਬ੍ਰਿਜ ਵਿਚ ਵਿਸ਼ਵ ਕੱਪ ਦਾ ਮੁਕਾਬਲਾ ਸੋਮਵਾਰ ਨੂੰ ਖੇਡਿਆ ਗਿਆ ਸੀ।