ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਰਾਊਂਡ13ਵਾਂ ਡਰਾਅ, ਹੁਣ ਆਖਰੀ ਰਾਊਂਡ ’ਤੇ ਸਭ ਕੁਝ ਨਿਰਭਰ

04/29/2023 9:06:35 PM

ਅਸਤਾਨਾ (ਕਜ਼ਾਕਿਸਤਾਨ), (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ-2023 ਦੇ 13ਵੇਂ ਰਾਊਂਡ ਦਾ ਮੁਕਾਬਲਾ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ ਤੇ ਇਸਦੇ ਨਾਲ ਹੀ ਵਿਸ਼ਵ ਚੈਂਪੀਅਨ ਕੌਣ ਬਣੇਗਾ, ਇਹ ਆਖਰੀ ਰਾਊਂਡ ਦੇ ਨਤੀਜੇ ’ਤੇ ਨਿਰਭਰ ਕਰੇਗਾ। 

ਕੱਲ ਦੀ ਹਾਰ ਤੋਂ ਬਾਅਦ ਆਪਣੀ ਬੜ੍ਹਤ ਗੁਆ ਚੁੱਕੇ ਰੂਸ ਦੇ ਯਾਨ ਨੈਪੋਮਨਿਆਚੀ ਨੇ ਅੱਜ ਸਫੈਦ ਮੋਹਰਿਆਂ ਨਾਲ ਕਲੋਸ ਰਾਏ ਲੋਪੇਜ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ ਜਵਾਬ ਵਿਚ ਡਿੰਗ ਨੇ ਸੰਤੁਲਿਤ ਖੇਡ ਬਣਾਈ ਰੱਖੀ ਪਰ ਨੈਪੋਮਨਿਆਚੀ ਦੇ ਖੇਡ ਦੀ 14ਵੀਂ ਚਾਲ ਵਿਚ ਕੇਂਦਰ ਨੂੰ ਖੋਲ੍ਹਣ ਦੀ ਕੋਸ਼ਿਸ਼ ਵਿਚ ਡਿੰਗ ਨੂੰ ਇਕ ਚੰਗੀ ਸਥਿਤੀ ਹਾਸਲ ਹੋ ਗਈ ਪਰ ਖੇਡ ਦੀ 23ਵੀਂ ਚਾਲ ਵਿਚ ਵਜੀਰ ਦੀ ਗਲਤ ਚਾਲ ਨੇ ਨੈਪੋਮਨਿਆਚੀ ਨੂੰ ਖੇਡ ਵਿਚ ਵਾਪਸੀ ਦਾ ਮੌਕਾ ਦੇ ਦਿੱਤਾ ਤੇ ਲਗਾਤਾਰ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ 39 ਚਾਲਾਂ ਵਿਚ ਖੇਡ ਡਰਾਅ ’ਤੇ ਖਤਮ ਹੋਈ।

14 ਰਾਊਂਡਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ 3 ਮੁਕਾਬਲੇ ਨੈਪੋਮਨਿਈਚੀ ਨੇ ਜਿੱਤੇ ਹਨ ਤੇ 3 ਡਿੰਗ ਨੇ ਜਦਕਿ 7 ਮੁਕਾਬਲੇ ਡਰਾਅ ਰਹੇ ਹਨ ਅਤੇ ਫਿਲਹਾਲ ਦੋਵੇਂ ਖਿਡਾਰੀ 6.5 ਅੰਕਾਂ ’ਤੇ ਖੇਡ ਰਹੇ ਹਨ ਜਦਕਿ ਜਿੱਤ ਲਈ 7.5 ਅੰਕ ਬਣਾਉਣੇ ਹਨ। ਇਕ ਦਿਨ ਦੇ ਆਰਾਮ ਤੋਂ ਬਾਅਦ ਡਿੰਗ ਸਫੈਦ ਮੋਹਰਿਆਂ ਨਾਲ ਖੇਡੇਗਾ। ਜੇਕਰ ਆਖਰੀ ਰਾਊਂਡ ਡਰਾਅ ਰਿਹਾ ਤਾਂ ਫਿਰ ਇਕ ਦਿਨ ਦੇ ਆਰਾਮ ਤੋਂ ਬਾਅਦ ਰੈਪਿਡ ਟਾਈਬ੍ਰੇਕ ਖੇਡਿਆ ਜਾਵੇਗਾ। ਪ੍ਰਤੀਯੋਗਿਤਾ ਦੀ ਕੁਲ ਇਨਾਮੀ ਰਾਸ਼ੀ 18 ਕਰੋੜ ਰੁਪਏ ਹੈ, ਜਿਸ ਵਿਚੋਂ ਜੇਤੂ ਨੂੰ ਤਕਰੀਬਨ 11 ਕਰੋੜ ਤੇ ਹਾਰ ਜਾਣ ਵਾਲੇ ਨੂੰ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।

Tarsem Singh

This news is Content Editor Tarsem Singh