ਵਰਲਡ ਚੈਂਪੀਅਨ ਯੂਲੀਮਾਰ ਰੋਜਸ ਦਾ ਟ੍ਰਿਪਲ ਜੰਪ 'ਚ ਦੂਜਾ ਨਵਾਂ ਰਿਕਾਰਡ

09/07/2019 1:16:58 PM

ਸਪੋਰਟਸ ਡੈਸਕ— ਵਰਲਡ ਚੈਂਪੀਅਨ ਯੂਲੀਮਾਰ ਰੋਜਸ ਨੇ ਐਂਡੁਜਰ ਐਥਲੈਟਿਕਸ ਟੂਰਨਾਮੈਂਟ 'ਚ 15.41 ਮੀਟਰ ਦੀ ਲੰਬੀ ਛਲਾਂਗ ਲਾ ਕੇ ਦੂਜਾ ਸਭ ਤੋਂ ਲੰਬੇ ਟ੍ਰਿਪਲ ਜੰਪ ਦਾ ਰਿਕਾਰਡ ਕਾਇਮ ਕੀਤਾ। ਸਭ ਤੋਂ ਪਹਿਲਾਂ ਇਹ ਮਹਿਲਾ ਵਰਲਡ ਰਿਕਾਰਡ ਯੂਕ੍ਰੇਨ ਐਥਲੀਟ ਇਨੀਸਾ ਕ੍ਰੈਵੇਟਸ ਦੇ ਨਾਂ ਦਰਜ ਹੈ। ਕਰਵੇਟਸ ਨੇ 1995 ਗੋਥੇਨਬਰਗ 'ਚ 15.50 ਮੀਟਰ ਲੰਬੀ ਛਲਾਂਗ ਲਾ ਕੇ ਇਹ ਵਰਲਡ ਰਿਕਾਰਡ ਬਣਾਇਆ। ਕ੍ਰੈਵੇਟਸ ਦੇ ਵਰਲਡ ਰਿਕਾਰਡ ਤੋਂ ਵੈਨਜ਼ੂਏਲਾ ਦੀ ਯੂਲੀਮਾਰ ਰੋਜਸ ਸਿਰਫ ਨੌਂ ਸੈਂਟੀਮੀਟਰ ਪਿੱਛੇ ਰਹਿ ਗਈ।

ਉਨ੍ਹਾਂ ਦਾ ਇਹ ਰਿਕਾਰਡ ਦੱਖਣ ਅਮਰੀਕੀ ਰਿਕਾਰਡ ਵੀ ਹੈ ਅਤੇ ਪਿਛਲੇ ਮਹੀਨੇ ਪੈਨ-ਅਮਰੀਕਨ ਗੇਮਜ਼ 'ਚ ਸੈੱਟ ਕੀਤੇ ਗਏ 15.11 ਮੀਟਰ ਦੇ ਪਿਛਲੇ ਨਿਜੀ ਰਿਕਾਰਡ ਤੋਂ 30 ਸੈਂਟੀਮੀਟਰ ਜ਼ਿਆਦਾ ਹੈ।