ਵਿਸ਼ਵ ਚੈਂਪੀਅਨ ਸਾਕਸ਼ੀ, ਬੋਰੋ ਯੁਵਾ ਰਾਸ਼ਟਰੀ ਮੁੱਕੇਬਾਜ਼ੀ ਦੇ ਸੈਮੀਫਾਈਨਲ ''ਚ

03/29/2018 12:09:07 PM

ਰੋਹਤਕ (ਬਿਊਰੋ)— ਏ.ਆਈ.ਬੀ.ਏ. ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਸਾਕਸ਼ੀ ਅਤੇ ਅਸਮ ਦੀ ਅੰਕੁਸ਼ਿਤਾ ਬੋਰੋ ਨੇ ਬੁੱਧਵਾਰ ਨੂੰ ਇੱਥੇ ਦੂਜੀ ਯੁਵਾ ਰਾਸ਼ਟਰੀ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ।

ਬੋਰੋ (60 ਕਿਲੋਗ੍ਰਾਮ) ਨੇ ਆਪਣੇ ਮੁਕਾਬਲੇਬਾਜ਼ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਪਹਿਲੇ ਰਾਊਂਡ 'ਚ ਹੀ ਰੈਫਰੀ ਨੂੰ ਉਸ ਦੇ ਲਗਾਤਾਰ ਹਮਲੇ ਦੇ ਕਾਰਨ ਮੁਕਾਬਲੇ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਸਾਕਸ਼ੀ ਨੇ 57 ਕਿਲੋਗ੍ਰਾਮ ਵਰਗ 'ਚ ਕੇਰਲ ਦੀ ਸਿੰਸ਼ਾ ਨੂੰ 4-0 ਨਾਲ ਹਰਾਇਆ। ਸ਼ਿਵਾਨੀ (45 ਕਿਲੋਗ੍ਰਾਮ), ਅਨਾਮਿਕਾ (51 ਕਿਲੋਗ੍ਰਾਮ) ਅਤੇ ਨੀਤੂ (51 ਕਿਲੋਗ੍ਰਾਮ) ਵੀ ਅੰਤਿਮ ਚਾਰ 'ਚ ਪਹੁੰਚੀਆਂ ਜਦਕਿ ਪੁਰਸ਼ ਵਰਗ 'ਚ ਮੋਹਿਤ (64 ਕਿਲੋਗ੍ਰਾਮ) ਅਤੇ ਅਕਸ਼ੈ ਕੁਮਾਰ (60 ਕਿਲੋਗ੍ਰਾਮ) ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੇ।