ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ : ਕੀ ਕੋਈ ਭਾਰਤੀ ਅੰਜੂ ਦੀ ਤਰ੍ਹਾਂ ਜਿੱਤ ਸਕੇਗਾ ਤਮਗਾ

08/02/2017 6:44:14 PM

ਨਵੀਂ ਦਿੱਲੀ—ਭਾਰਤੀ ਐਥਲੈਟਿਕਸ ਟੀਮ ਚੋਣ ਵਿਵਾਦ ਤੋਂ ਗੁਜਰਨ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਲੰਡਨ ਪਹੁੰਚ ਚੁੱਕੀ ਹੈ ਪਰ ਇਸ ਬਹੁਤ ਕੋਸ਼ਿਸ਼ਾਂ ਦੇ ਵਿਚਾਲੇ ਸਵਾਲ ਇਹੀਂ ਹੈ ਕਿ ਕੋਈ ਭਾਰਤੀ ਐਥਲੀਟ ਅੰਜੂ ਬਾਬੀ ਜਾਰਜ ਦੀ ਉਪਲਬੱਧੀ ਤਕ ਪਹੁੰਚ ਪਾਵੇਗਾ। ਲਾਂਗ ਜੰਪ 'ਚ ਅੰਜੂ ਜਾਰਜ ਨੇ 2003 'ਚ ਪੇਰਿਸ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਹਾਸਲ ਕੀਤਾ ਸੀ।
ਉਸ ਤੋਂ ਪਹਿਲਾਂ ਤਕ ਕਿਸੇ ਭਾਰਤੀ ਨੇ ਵਿਸ਼ਵ ਐਥਲੈਟਿਕਸ 'ਚ ਕੋਈ ਤਮਗਾ ਨਹੀਂ ਜਿੱਤਿਆ ਸੀ ਅਤੇ ਅੰਜੂ ਤੋਂ ਬਾਅਦ ਵੀ ਕੋਈ ਭਾਰਤੀ ਹੁਣ ਤਕ ਵਿਸ਼ਵ ਐਥਲੈਟਿਕਸ 'ਚ ਤਗਮਾ ਜਿੱਤ ਨਹੀਂ ਪਾਇਆ ਹੈ। ਵਿਸ਼ਵ ਐਥਲੈਟਿਕਸ ਦੀ ਸ਼ੁਰੂਆਤ 1983 'ਚ ਹੇਲਡਸਕੀ 'ਚ ਹੋਈ ਸੀ। ਮੁਕਾਬਲੇ ਦੇ 34 ਸਾਲ ਦੇ ਇਤਿਹਾਸ 'ਚ ਭਾਰਤ ਦੇ ਖਾਤੇ ਸਿਰਫ ਇਕ ਕਾਂਸੀ ਤਗਮਾ ਹੈ ਅਤੇ ਉਹ ਤਗਮਾ ਜਿੱਤਣ ਵਾਲੇ ਕੁਲ 91 ਦੇਸ਼ਾਂ 'ਚ ਸੰਯੁਕਤ 91ਵੇਂ ਸਥਾਨ 'ਤੇ ਹੈ। 
ਭਾਰਤ ਦਾ ਏਸ਼ੀਆਈ ਐਥਲੈਟਿਕਸ 'ਚ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਐਥਲੀਟ ਕੁਝ ਨਹੀਂ ਕਰ ਸਕੇ ਹਨ। ਇਕਮਾਤਰ ਅੰਜੂ ਜਾਰਜ ਸੀ ਜਿਨ੍ਹਾਂ ਨੇ 2003 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਜਿੱਤ ਕੇ ਇਤਿਹਾਸ ਬਣਾਇਆ ਸੀ। ਅੰਜੂ ਦੀ ਉਪਲਬੱਧੀ ਨੂੰ 14 ਸਾਲ ਬੀਤ ਚੁੱਕੇ ਹਨ।