ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ : 22ਵੇਂ ਸਥਾਨ ''ਤੇ ਰਿਹਾ ਸ਼੍ਰੀਸ਼ੰਕਰ

09/28/2019 1:47:32 AM

ਦੋਹਾ— ਭਾਰਤ ਦੀ ਆਈ. ਏ. ਏ. ਐੱਫ. ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਨਿਰਾਸ਼ਾਜਨਕ ਸ਼ੁਰੂਆਤ ਹੋਈ ਤੇ ਲੌਂਗ ਜੰਪ ਐਥਲੀਟ ਐੱਮ. ਸ਼੍ਰੀਸ਼ੰਕਰ ਕੁਆਲੀਫਾਈ ਨਹੀਂ ਕਰ ਸਕਿਆ। ਸ਼੍ਰੀਸ਼ੰਕਰ ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਲੌਂਗ ਜੰਪ ਦੇ ਕੁਆਲੀਫਿਕੇਸ਼ਨ ਵਿਚ ਉਤਰਿਆ ਪਰ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਸ਼੍ਰੀਸ਼ੰਕਰ 7.62 ਮੀਟਰ ਦੀ ਛਲਾਂਗ ਨਾਲ 22ਵੇਂ ਸਥਾਨ 'ਤੇ ਰਿਹਾ। ਸ਼੍ਰੀਸ਼ੰਕਰ ਗਰੁੱਪ-ਬੀ ਵਿਚ 14 ਐਥਲੀਟਾਂ ਵਿਚਾਲੇ 12ਵੇਂ ਤੇ ਓਵਰਆਲ 22ਵੇਂ ਸਥਾਨ 'ਤੇ ਰਿਹਾ। ਭਾਰਤੀ ਐਥਲੀਟ ਨੇ 7.52 ਤੇ 7.62 ਮੀਟਰ ਦੀ ਛਲਾਂਗ ਲਗਾਈ ਜਦਕਿ ਉਸਦੀ ਤੀਜੀ ਛਲਾਂਗ ਫਾਊਲ ਰਹੀ। ਕੁਆਲੀਫਿਕੇਸ਼ਨ 'ਚ ਟਾਪ 'ਤੇ ਰਹਿਣ ਵਾਲੇ ਕਯੂਬਾ ਦੇ ਐਥਲੀਟ ਦੀ ਛਲਾਂਗ 8.40 ਮੀਟਰ ਰਹੀ ਜਦਕਿ ਕੁਆਲੀਫਾਈ ਕਰਨ ਵਾਲੇ 12ਵੇਂ ਤੇ ਆਖਰੀ ਐਥਲੀਟ ਦੀ ਛਲਾਂਗ 7.89 ਮੀਟਰ ਰਹੀ।

Gurdeep Singh

This news is Content Editor Gurdeep Singh