ਵਿਸ਼ਵ ਕੱਪ ਲਈ ਨਵੇਂ ਹੱਥਿਆਰ 'ਤੇ ਕੰਮ ਕਰ ਰਿਹਾ ਚਾਹਲ : ਕੋਚ ਰਂਣਧੀਰ ਸਿੰਘ

05/18/2019 6:37:34 PM

ਨਵੀਂ ਦਿੱਲੀ : ਭਾਰਤੀ ਟੀਮ ਦੀ ਕਲਾਈ ਦੇ ਜਾਦੂਗਰ ਲੈਗ ਸਪਿਨਰ ਯੁਜਵੇਂਦਰ ਚਾਹਲ ਇੰਗਲੈਂਡ ਦੀ ਜ਼ਮੀਨ 'ਤੇ ਮਈ ਤੋਂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਇਕ ਨਵੇਂ ਹੱਥਿਆਰ 'ਤੇ ਕੰਮ ਕਰ ਰਹੇ ਹਨ ਤਾਂ ਜੋ ਉਹ ਬੱਲੇਬਾਜ਼ਾਂ ਨੂੰ ਹੈਰਾਨ ਕਰ ਸਕਣ। ਚਾਹਲ ਦੇ ਕੋਚ ਰਣਧੀਰ ਸਿੰਘ ਨੇ ਇਹ ਦਿਲਚਸਪ ਖੁਲਾਸਾ ਕਰਦਿਆਂ ਉਮੀਦ ਜਤਾਈ ਹੈ ਕਿ ਉਸਦਾ ਚੇਲਾ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ ਅਤੇ ਟੀਮ ਇੰਡੀਆ ਇਸ ਵਾਰ ਵਿਸ਼ਵ ਕੱਪ ਜਿੱਤਣ 'ਚ ਕਾਮਯਾਬ ਹੋਵੇਗੀ। ਰਣਧੀਰ ਨੇ ਕਿਹਾ, ''ਇੰਗਲੈਂਡ ਦੀਆਂ ਪਿੱਚਾਂ ਕਲਾਈ ਸਪਿਨਰਾਂ ਨੂੰ ਕਾਫੀ ਮਦਦ ਕਰਦੀਆਂ ਹਨ ਅਤੇ ਅਜਿਹੇ ਸਪਿਨਰਾਂ ਦੇ ਸਫਲ ਹੋਣ ਦੀ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ।

ਚਾਹਲ ਨੇ ਕਿਹਾ, ''ਇੰਗਲੈਂਡ ਦੀਆਂ ਪਿੱਚਾਂ ਇਸ ਸਮੇਂ ਕਾਫੀ ਸਪਾਟ ਖੇਡ ਰਹੀਆਂ ਹਨ ਜਿਵੇਂ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚਾਂ 'ਚ ਦੇਖਿਆ ਗਿਆ। ਇਸ ਸੀਰੀਜ਼ ਵਿਚ ਲਗਾਤਾਰ 350 ਦੇ ਆਲੇ-ਦੁਆਲੇ ਸਕੋਰ ਬਣੇ ਹਨ। ਜੂਨ ਦੇ ਮਹੀਨੇ ਵਿਚ ਤਾਂ ਪਿੱਚ ਟੁੱਟ ਜਾਵੇਗੀ ਜਿਸ ਨਾਲ ਸਪਿਨਰਾਂ ਨੂੰ ਖਾਸ ਤੌਰ 'ਤੇ ਮੌਕਾ ਮਿਲੇਗਾ।'' ਚਾਹਲ ਦੇ ਕੋਚ ਨੇ ਕਿਹਾ ਉਹ ਕਈ ਸਾਲਾਂ ਤੋਂ ਭਾਰਤੀ ਟੀਮ ਲਈ ਖੇਡ ਰਿਹਾ ਹੈ। ਉਹ ਵਿਸ਼ਵ ਕੱਪ ਲਈ ਸਖਤ ਮਿਹਨਤ ਕਰ ਰਿਹਾ ਹੈ ਅਤੇ ਇਕ ਨਵਾਂ ਹੱਥਿਆਰ ਤਿਆਰ ਕਰ ਰਿਹਾ ਹੈ ਜਿਸ ਨਾਲ ਉਹ ਦੁਨੀਆ ਦੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਸਕੇ।''