ਵੂਟੀ ਮਾਸਟਰਸ ਗੋਲਫ : ਓਮਪ੍ਰਕਾਸ਼ ਚੌਹਾਨ ਨੇ ਮਨੂ ਗੰਡਾਸ ਦੇ ਰਿਕਾਰਡ ਦੀ ਕੀਤੀ ਬਰਾਬਰੀ

11/26/2022 12:25:06 PM

ਵਿਕਰਾਬਾਦ (ਤੇਲੰਗਾਨਾ) : ​ਮਹੂ ਦੇ ਓਮਪ੍ਰਕਾਸ਼ ਚੌਹਾਨ ਨੇ 15 ਅੰਡਰ 129 ਦਾ ਸਕੋਰ ਬਣਾ ਕੇ ਮਨੂ ਗੰਡਾਸ ਦੇ ਕੋਰਸ ਰਿਕਾਰਡ ਨੌਂ ਅੰਡਰ 63 ਦੀ ਬਰਾਬਰੀ ਕਰਦੇ ਹੋਏ ਪਹਿਲੇ ਵੂਟੀ ਮਾਸਟਰਸ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਤੋਂ ਬਾਅਦ ਦੋ ਸ਼ਾਟ ਦੀ ਬੜ੍ਹਤ ਹਾਸਲ ਕਰ ਲਈ। ਗੁਰੂਗ੍ਰਾਮ ਦਾ ਗੰਡਾਸ ਪਹਿਲੇ ਦੌਰ ਤੋਂ ਬਾਅਦ ਬੜ੍ਹਤ 'ਤੇ ਸੀ ਜੋ 13-ਅੰਡਰ 131 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਿਹਾ। 12-ਅੰਡਰ 132 ਦਾ ਸਕੋਰ ਬਣਾਉਣ ਵਾਲਾ ਅੰਗਦ ਚੀਮਾ 1 ਕਰੋੜ ਰੁਪਏ ਦੇ ਟੂਰਨਾਮੈਂਟ ਵਿੱਚ ਤੀਜੇ ਸਥਾਨ 'ਤੇ ਰਿਹਾ। ਕਟ 'ਚ ਪ੍ਰਵੇਸ਼ ਇਕ ਅੰਡਰ 143 'ਤੇ ਮਿਲਿਆ ਤੇ 50 ਪੇਸ਼ੇਵਰ ਤੇ ਇਕ ਐਮੇਚਿਓਰ ਖਿਡਾਰੀ ਨੇ ਕਟ 'ਚ ਪ੍ਰਵੇਸ਼ ਕੀਤਾ।

Tarsem Singh

This news is Content Editor Tarsem Singh