ਦਿੱਲੀ ਦੀ ਬੈਂਗਲੁਰੂ ''ਤੇ ਸ਼ਾਨਦਾਰ ਜਿੱਤ

09/07/2017 11:15:05 AM

ਕੋਲਕਾਤਾ— ਆਪਣੇ ਸਟਾਰ ਇਰਾਨੀ ਖਿਡਾਰੀ ਮੇਰਾਜ ਸ਼ੇਖ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਦਬੰਗ ਦਿੱਲੀ ਨੇ ਦੂਜੇ ਹਾਫ 'ਚ ਦਮਦਾਰ ਵਾਪਸੀ ਕਰਦੇ ਹੋਏ ਬੈਂਗਲੁਰੂ ਬੁਲਸ ਨੂੰ ਬੁੱਧਵਾਰ ਨੂੰ 38-30 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੀਜ਼ਨ 'ਚ ਜਿੱਤ ਦੀ ਲੈਅ ਹਾਸਲ ਕਰ ਲਈ। ਦਿੱਲੀ ਦੀ ਟੀਮ ਪਹਿਲੇ ਹਾਫ 'ਚ 12-18 ਨਾਲ ਪਿਛੜੀ ਹੋਈ ਸੀ ਪਰ ਉਸ ਨੇ ਦੂਜੇ ਹਾਫ 'ਚ ਗਜ਼ਬ ਦੀ ਖੇਡ ਦਿਖਾਉਂਦੇ ਹੋਏ 26 ਅੰਕ ਪ੍ਰਾਪਤ ਕਰਕੇ ਬੈਂਗਲੁਰੂ ਬੁਲਸ ਨੂੰ ਕਾਬੂ ਕਰ ਲਿਆ। ਦਿੱਲੀ ਦੀ 9 ਮੈਚਾਂ 'ਚ ਇਹ ਚੌਥੀ ਜਿੱਤ ਹੈ ਅਤੇ ਉਸ ਦੇ 24 ਅੰਕ ਹੋ ਗਏ ਹਨ ਪਰ ਉਹ ਜ਼ੋਨ ਏ 'ਚ ਆਖਰੀ ਸਥਾਨ 'ਤੇ ਹੈ।

ਦੂਜੇ ਪਾਸੇ ਬੈਂਗਲੁਰੂ ਨੂੰ 11 ਮੈਚਾਂ 'ਚ ਸਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 23 ਅੰਕਾਂ ਦੇ ਨਾਲ ਜ਼ੋਨ ਬੀ 'ਚ ਚੌਥੇ ਸਥਾਨ 'ਤੇ ਹੈ। ਇਸ ਇੰਟਰ ਜ਼ੋਨ ਮੈਚ 'ਚ ਦਿੱਲੀ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ ਇਰਾਨੀ ਖਿਡਾਰੀ ਮੇਰਾਜ ਸ਼ੇਖ ਜਿਨ੍ਹਾਂ ਨੇ 21 ਰੈਡ 'ਚ ਸਭ ਤੋਂ ਜ਼ਿਆਦਾ 14 ਅੰਕ ਪ੍ਰਾਪਤ ਕੀਤੇ। ਬੈਂਗਲੁਰੂ ਦੇ ਲਈ ਰੋਹਿਤ ਕੁਮਾਰ ਨੇ 13 ਅੰਕ ਪ੍ਰਾਪਤ ਕੀਤੇ। ਦਿੱਲੀ ਨੂੰ ਚਾਰ ਆਲ ਆਊਟ ਅੰਕਾਂ ਦਾ ਫਾਇਦਾ ਹੋਇਆ। ਦਿੱਲੀ ਦੇ ਲਈ ਅਬੁਲਫਜ਼ਲ ਨੇ ਵੀ ਅੱਠ ਅੰਕ ਪ੍ਰਾਪਤ ਕੀਤੇ। ਦਿੱਲੀ ਨੇ ਦੂਜੇ ਹਾਫ 'ਚ 13 ਮਿੰਟਾਂ 'ਚ 23-23 ਨਾਲ ਬਰਾਬਰੀ ਕਰਨ ਦੇ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਮੈਚ ਜਿੱਤ ਦੇ ਹੀ ਸਾਹ ਲਿਆ।