ਮੈਚ ਦੌਰਾਨ ਪਹੁੰਚੀ 'ਵੰਡਰ ਵੁਮੈਨ', ਕਵਿੰਟਨ ਡੀ ਕੌਕ ਨੂੰ ਦਿੱਤਾ ਖਾਸ ਤੋਹਫਾ (ਵੀਡੀਓ)

02/17/2020 7:23:25 PM

ਨਵੀਂ ਦਿੱਲੀ— ਇੰਗਲੈਂਡ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਉਸਦੇ ਘਰੇਲੂ ਮੈਦਾਨ 'ਤੇ ਟੀ-20 ਸੀਰੀਜ਼ 'ਚ 2-1 ਨਾਲ ਹਰਾ ਦਿੱਤਾ। ਅਸਲ 'ਚ ਪਹਿਲਾ ਮੈਚ ਮੇਜਬਾਨ ਦੱਖਣੀ ਅਫਰੀਕਾ ਨੇ ਜਿੱਤਿਆ, ਦੂਜਾ ਮੈਚ ਇੰਗਲੈਂਡ ਨੇ 2 ਦੌੜਾਂ ਨਾਲ ਜਿੱਤਿਆ ਤੇ 16 ਫਰਵਰੀ ਨੂੰ ਸੈਂਚੁਰੀਅਨ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਇੰਗਲੈਂਡ ਨੇ ਮੇਜਬਾਨ ਟੀਮ ਨੂੰ ਹਰਾ ਦਿੱਤਾ। ਇਸ ਦੌਰਾਨ ਸੈਂਚੁਰੀਅਨ 'ਚ ਖੇਡੇ ਗਏ ਤੀਜੇ ਮੈਚ 'ਚ ਇਕ 'ਵੰਡਰ ਵੁਮੈਨ' ਵਲੋਂ ਕਵਿੰਟਨ ਡੀ ਕੌਕ ਨੂੰ ਮਾਸਕ ਦੇਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਲ ਹੋ ਰਿਹਾ ਹੈ।

ਵੰਡਰ ਵੁਮੈਨ ਨਾਲ ਮਿਲ ਕੇ ਹੱਸਦੇ ਰਹੇ ਡੀ ਕੌਕ
ਇੰਗਲੈਂਡ - ਦੱਖਣੀ ਅਫਰੀਕਾ ਦੀ ਟੀਮ 1-1 ਬਰਾਬਰੀ ਦੇ ਨਾਲ 16 ਫਰਵਰੀ ਨੂੰ ਸੈਂਚੁਰੀਅਨ ਦੇ ਸੁਪਰ ਸਪਾਰਟ ਪਾਰਕ 'ਚ ਸੀਰੀਜ਼ ਫੈਸਲਾਕੁੰਨ ਮੁਕਾਬਲੇ 'ਚ ਆਹਮੋ-ਸਾਹਮਣੇ ਸੀ। ਇਸ ਮੈਚ ਦੇ ਦੌਰਾਨ ਜਦੋ ਦੱਖਣੀ ਅਫਰੀਕਾ ਦੀ ਟੀਮ ਫੀਲਡਿੰਗ ਕਰ ਰਹੀ ਸੀ ਤਾਂ ਇਕ ਮਹਿਲਾ ਮੈਦਾਨ 'ਚ ਪਹੁੰਚੀ, ਜਿਸ ਨੂੰ ਦੇਖ ਕੇ ਕਵਿੰਟਨ ਡੀ ਕੌਕ ਹੱਸਣ ਲੱਗੇ ਤੇ ਉਸ ਵੰਡਰ ਵੁਮੈਨ ਨੇ ਕਪਤਾਨ ਡੀ ਕੌਕ ਨੂੰ ਮਾਸਕ ਦਿੱਤਾ ਨਾਲ ਹੀ ਡੇਲ ਸਟੇਨ ਨੂੰ ਵੀ ਮਾਸਕ ਦੇ ਕੇ ਲਗਾਉਣ ਦੇ ਲਈ ਬੋਲਿਆ। ਉਸ ਤੋਂ ਬਾਅਦ ਮਹਿਲਾ ਮੈਦਾਨ ਤੋਂ ਬਾਹਰ ਚੱਲ ਗਈ।

Gurdeep Singh

This news is Content Editor Gurdeep Singh